‘ਦ ਖ਼ਾਲਸ ਬਿਊਰੋ : ਸੰਗਰੂਰ ਜਿਲ੍ਹੇ ਦੇ ਛਾਜਲੀ ਪੁਲਿ ਸ ਥਾਣੇ ਦੀ ਮਿਹਨਤ ਰੰਗ ਲਿਆਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਜਿਲ੍ਹੇ ਸੰਗਰੂਰ ਵਿੱਚ ਪੈਂਦਾ ਇਹ ਥਾਣਾ ਪੰਜਾਬ ਦਾ ਸਰਬਉਤਮ ਪੁਲਿ ਸ ਸਟੇਸ਼ਨ ਚੁਣਿਆ ਗਿਆ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਰਟੀਫੀਕੇਟ ਆਫ ਐਕਸੀਲੈਂਸ ਅੱਜ ਤੋਂ ਥਾਣੇ ਦੀਆਂ ਕੰਧਾਂ ਦੀ ਸ਼ੋਭਾ ਬਣ ਗਿਆ ਹੈ। ਸਾਲ 2019 ਵਿੱਚ ਸੁਨਾਮ ਪੁਲਿਸ ਥਾਣੇ ਨੂੰ ਵੀ ਪੰਜਾਬ ਦੇ ਬੇਹਤਰੀਨ ਪੁਲਿਸ ਥਾ ਣੇ ਦਾ ਖਿਤਾਬ ਮਿਲ ਚੁਕਿਆ ਹੈ।
ਛਾਜਲੀ ਥਾਣੇ ਨੂੰ 2021 ਦੇ ਦੌਰਾਨ ਸ਼ਰਤਾਂ ਦੀਆਂ 100 ਤੋਂ ਵੱਧ ਕੰਡੀਸ਼ਨਾਂ ਪੂਰੀਆਂ ਕਰਨ ‘ਤੇ ਇਹ ਆਵਾਰਡ ਪ੍ਰਾਪਤ ਹੋਇਆ ਹੈ। ਥਾਣੇ ਅਧੀਨ ਪੈਂਦੇ ਲੋਕਾਂ ਨੂੰ ਛਾਜਲੀ ਦੇ ਪੁਲਿਸ ਸਟੇਸ਼ਨ ਨੂੰ ਲੈ ਕੇ ਕੋਈ ਸ਼ਿਕਾ ਇਤ ਨਹੀਂ ਹੈ। ਥਾਣੇ ਦਾ ਰਿਕਾਰਡ ਸੀਸੀਟੀਐਨ ਮੁਕੰਮਲ ਤੌਰ ‘ਤੇ ਅਪਲੋਡ ਕੀਤਾ ਗਿਆ ਹੈ। ਥਾਣੇ ਦੇ ਵਿਵਹਾ ਰ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਸਰਟੀਫੀਕੇਟ ਆਫ ਐਕਸੀਲੈਂਸ ਦੇਣ ਲਈ ਗ੍ਰਹਿ ਮੰਤਰਾਲੇ ਵੱਲੋਂ ਥਾਣੇ ਦੀ ਇਮਾਰਤ, ਪੁਲਿਸ ਦਾ ਰਵੱਈਆ, ਅਪ ਰਾਧ ਦਰ , ਮਾਮਲੇ ਨਿਪਟਾਣ ਦੀ ਰਫਤਾਰ ਅਤੇ ਬੁਨਿਆਦੀ ਢਾਂਚੇ ਨੂੰ ਦੇਖਿਆ ਜਾਂਦਾ ਹੈ। ਦੇਸ਼ ਦੇ 75 ਥਾਣਿਆਂ ਚੋਂ ਸਭ ਤੋਂ ਵਧਿਆ 10 ਪੁਲਿਸ ਸਟੇਸ਼ਨ ਚੁਣੇ ਜਾਂਦੇ ਹਨ ਛਾਜਲੀ ਥਾਣਾ ਉਨ੍ਹਾਂ ਚੋਂ ਇੱਕ ਹੈ। ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਕਹਿੰਦੇ ਹਨ ਕਿ ਜਿਲ੍ਹਾ ਪੁਲਿਸ ਲਈ ਇਹ ਮਾਣ ਦੀ ਗੱਲ ਹੈ । ਛਾਜਲੀ ਥਾਣੇ ਵਿੱਚ ਪੁਲਿਸ ਨੇ ਵਧੇਰੇ ਕਰਕੇ ਕੇਸ ਲੋਕਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਏ ਹਨ। ਇਹੋ ਥਾਣੇ ਦੀ ਵੱਡੀ ਵਿਲੱਖਣਤਾ ਹੋ ਨਿਬੜਿਆ ਹੈ।