ਬਿਊਰੋ ਰਿਪੋਰਟ : ਮੂੰਹ ਵਿੱਚ ਗੱਠ ਦੀ ਵਜ੍ਹਾ ਕਰਕੇ ਖਾਣਾ ਬੰਦ ਹੋਇਆ ਫਿਰ ਮੂੰਹ ਖੁੱਲਣਾ ਵੀ ਬੰਦ ਹੋ ਗਿਆ, ਪਰੇਸ਼ਾਨ ਪਰਿਵਾਰ ਵਾਲੇ ਜਦੋਂ ਡਾਕਟਰ ਕੋਲ ਪਹੰਚੇ ਤਾਂ ਉਹ ਵੇਖ ਕੇ ਹੈਰਾਨ ਹੋ ਗਏ। ਕਿਹਾ ਮੂੰਹ ਵਿੱਚ ਗੱਠ ਹੈ ਅਤੇ ਇਸ ਦੀ ਵਜ੍ਹਾ ਕਰਕੇ ਦੂਜੀ ਗੱਠ ਵੀ ਗਲਨ ਲੱਗੀ ਹੈ, ਡਾਕਟਰਾਂ ਨੇ ਸਰਜਰੀ ਹੀ ਇਸ ਦਾ ਇਲਾਜ ਦੱਸਿਆ ਹੈ । ਉਨ੍ਹਾਂ ਦੇ ਸਾਹਮਣੇ ਪਰੇਸ਼ਾਨੀ ਇਹ ਸੀ ਕਿ ਗੱਠ ਦੇ ਕਾਰਨ ਹੱਡੀਆਂ ਗਲ ਚੁੱਕੀਆਂ ਸਨ,ਉਨ੍ਹਾਂ ਨੂੰ ਕਿਵੇਂ ਭਰਿਆ ਜਾਵੇ। ਡਾਕਟਰਾਂ ਨੇ ਤੈਅ ਕੀਤਾ ਕਿ ਛਾਤੀ ਦੀ ਹੱਡੀ ਕੱਢ ਕੇ ਉੱਥੇ ਲਿਆਈ ਜਾ ਸਕਦੀ ਹੈ, ਨੌਜਵਾਨ ਹੁਣ ਤੰਦਰੁਸਤ ਹੈ,ਸਰਜਰੀ ਦੇ ਬਾਅਦ ਉਸ ਦੇ ਲਿਕਵੇਟ ਡਾਈਟ ਲੈਣੀ ਸ਼ੁਰੂ ਕਰ ਦਿੱਤੀ ਹੈ ।
ਮਾਮਲਾ ਰਤਲਾਮ ਦੇ 20 ਸਾਲ ਦੇ ਕਿਸਾਨ ਦੇ ਪੁੱਤਰ ਦਾ ਹੈ । ਉਹ ਕਾਲਜ ਦਾ ਵਿਦਿਆਰਥੀ ਹੈ,2 ਮਹੀਨੇ ਪਹਿਲਾਂ ਉਸ ਦੇ ਚਹਿਰੇ ਦੇ ਜਬੜੇ ਵਿੱਚ ਦਰਦ ਹੋਣ ਲੱਗਿਆ ਸੀ,ਉਸ ਸੁੱਜ ਗਿਆ,ਖਾਣਾ-ਪੀਣਾ ਬੰਦ ਹੋ ਗਿਆ,ਉਹ ਖਾਣ ਦੇ ਲਈ ਮੂੰਹ ਨਹੀਂ ਖੋਲ ਪਾਉਂਦਾ ਸੀ । ਉਸ ਨੇ ਰਤਲਾਮ ਦੇ ਇੱਕ ਹਸਪਤਾਲ ਵਿੱਚ ਵਿਖਾਇਆ ਤਾਂ ਉਸ ਨੂੰ ਸਰਕਾਰੀ ਡੈਂਟਲ ਹਸਪਤਾਲ,ਇੰਦੌਰ ਵਿਖਾਉਣ ਦੇ ਲਈ ਕਿਹਾ ਗਿਆ । ਡਾਕਟਰਾਂ ਨੇ ਐਕਸ-ਰੇ ਨਾਲ ਕਈ ਜਾਂਚ ਕਰਵਾਈ,ਉਨ੍ਹਾਂ ਨੇ ਦੱਸਿਆ ਕਿ ਚਹਿਰੇ ਦੇ ਅੰਦਰ ਵੱਲ ਇੱਕ ਗੱਠ ਹੈ, ਜਿਸ ਦੇ ਕਾਰਨ ਮੂੰਹ ਨਹੀਂ ਖੁੱਲ ਪਾ ਰਿਹਾ ਹੈ । ਇਸ ਗੱਠ ਦੇ ਕਾਰਨ ਇੱਕ ਹੱਡੀ ਗਲ ਗਈ ਹੈ, ਗੱਠ ਕੱਢਣ ਦੇ ਬਾਅਦ ਗਲੀ ਹੋਈ ਹੱਡੀਆਂ ਨੂੰ ਰੀਪਲੇਸ ਕਰਨਾ ਹੋਵੇਗਾ ।
ਇਸ ਦੇ ਬਾਅਦ ਨੌਜਵਾਨ ਨੇ ਇੰਦੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਨੂੰ ਵਿਖਾਇਆ, ਇੱਥੇ ਵੀ ਉਸ ਦੀ ਜਾਂਚ ਹੋਈ ਜਿਸ ਵਿੱਚ ਡਾਕਟਰ ਨੇ ਦੱਸਿਆ ਕਿ ਗੱਠ ਵੱਧ ਦੀ ਜਾ ਰੀਹ ਹੈ। ਜੇਕਰ ਇਸ ਨੂੰ ਨਹੀਂ ਕੱਢਿਆ ਤਾਂ ਖ਼ਤਰਾ ਵੱਧ ਸਕਦਾ ਹੈ। ਇੱਥੇ ਵੀ ਡਾਕਟਰਾਂ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਗੱਠ ਕੱਢਣ ਦੇ ਨਾਲ ਗਲੀ ਹੋਈ ਹੱਡੀ ਨੂੰ ਰੀਪਲੇਸ ਕਰਨ ਦਾ ਸੁਝਾਅ ਦਿੱਤਾ, ਡਾਕਟਰਾਂ ਨੇ ਕਿਹਾ ਕਿ ਇਸ ਹੱਡੀ ਨੂੰ ਕੱਢ ਕੇ ਛਾਤੀ ਦੀ ਹੱਡੀ ਦਾ ਹਿੱਸਾ ਲਗਾਇਆ ਜਾਵੇਗਾ ।
5 ਘੰਟੇ ਤੱਕ ਸਰਜਰੀ ਚੱਲੀ
ਹਸਪਤਾਲ ਦੇ ਓਰਲ ਐਂਡ ਮੈਕਸਿਲੋਫੇਸ਼ੀਅਲ ਦੇ ਡਾਕਟਰ ਮਮਤਾ ਸਿੰਘ, ਸਵਪਿਲ ਸਿੰਘ,ਐਨੇਥੀਸੀਆ ਯੂਨਿਟ ਦੀ ਡਾਕਟਰ ਸੰਗੀਤਾ ਅਗਰਵਾਲ,ਮਹਿੰਦਰ ਵਾਧਨਾਨੀ, ਸੌਰਭ,ਡਾਕਟਰ ਰਾਧਿਕਾ,ਡਾ.ਸ਼ੁਭਮ ਦੀ ਟੀਮ ਨੇ ਸਰਜਰੀ ਕੀਤੀ । ਸਰਜੀ ਵਿੱਚ 5 ਘੰਟੇ ਦਾ ਸਮਾਂ ਲੱਗਿਆ,ਇਸ ਨਾਲ ਮਰੀਜ਼ ਦੀ ਛਾਤੀ ਦਾ ਛੋਟਾ ਹਿੱਸਾ ਕੱਢ ਕੇ ਉਸ ਨੂੰ ਰਿਬ ਗ੍ਰਾਫਟਿੰਗ ਦੇ ਜ਼ਰੀਏ ਜਬੜੇ ਵਿੱਚ ਲਗਾਇਆ ਗਿਆ,ਇਸ ਦੇ ਨਾਲ ਹੀ ਜਬੜੇ ਵਿੱਚ ਮੌਜੂਦ ਗੱਠ ਨੂੰ ਕੱਢ ਦਿੱਤਾ ਗਿਆ ।
ਕੀ ਹੈ ਓਰਲ ਐਂਡ ਮੈਕਸਿਲੋਫੇਸ਼ੀਅਲ ਸਰਜਰੀ
ਡਾਕਟਰਾਂ ਦੇ ਮੁਤਾਬਿਕ ਗਲੇ,ਮੂੰਹ, ਚਹਿਰੇ ਵਿੱਚ ਆਉਣ ਵਾਲੀ ਕਿਸੇ ਵੀ ਪਰੇਸ਼ਾਨੀ ਨੂੰ ਠੀਕ ਕਰਨ ਵਾਲੀ ਸਰਜਰੀ ਨੂੰ ਓਰਲ ਐਂਡ ਮੈਕਸਿਲੋਫੇਸ਼ੀਅਲ ਸਰਜਰੀ ਕਹਿੰਦੇ ਹਨ, ਇਸ ਦੀ ਮਦਦ ਨਾਲ ਜਬੜੇ,ਮੂੰਹ,ਚਹਿਰੇ ਅਤੇ ਫਿਰ ਹੋਠ ਦੇ ਕਿਸੇ ਵੀ ਵਿਕਾਰ,ਹੱਡੀ ਦੇ ਅੰਦਰ ਵਿਜ਼ਡਮ ਟੀਥ ਦੀ ਸਰਜਰੀ ਅਤੇ ਮੂ੍ੰਹ ਦੇ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ । ਉਧਰ ਵਿਦਿਆਰਥੀ ਨੇ ਕਿਹਾ ਕਿ ਉਸ ਨੂੰ ਦਰਦ ਨਹੀਂ ਹੈ ਅਤੇ ਉਹ ਤਰਲ ਚੀਜ਼ਾ ਲੈ ਖਾ ਪਾ ਰਿਹਾ ਹੈ ।