India

ਵੱਡਾ ਰੇਲ ਹਾਦਸਾ ! ਮਾਲਗੱਡੀ ਨਾਲ ਯਾਤਰੀ ਟ੍ਰੇਨ ਟਕਰਾਈ !13 ਕੋਚ ਇੱਕ-ਦੂਜੇ ‘ਤੇ ਚੜੇ,2 ਕੋਚ ਨੂੰ ਅੱਗ ਲੱਗੀ

ਬਿਉਰੋ ਰਿਪੋਰਟ – ਚੈੱਨਈ ਤੋ 41 ਕਿਲੋਮੀਟਰ ਦੂਰ ਕਵਰਾਈਪੇਟਈ ਰੇਲਵੇ ਸਟੇਸ਼ਨ ਦੇ ਕੋਲ ਟ੍ਰੇਨ ਦੁਰਘਟਨਾ ਵਿੱਚ 19 ਲੋਕ ਜਖਮੀ ਹੋਏ ਹਨ । ਹਾਦਸਾ 11 ਅਕਤੂਬਰ ਦੀ ਰਾਤ 8.30 ਵਜੇ ਹੋਇਆ ਸੀ । ਜਦੋਂ ਟ੍ਰੇਨ 75 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਮੈਸੂਰ-ਦਰਭੰਗਾ ਬਾਗਮਤੀ ਐਕਸਪ੍ਰੇਸ ਨਾਲ ਟਕਰਾ ਗਈ । ਟ੍ਰੇਨ ਵਿੱਚ ਕੁੱਲ 1360 ਯਾਤਰੀ ਸਨ ।

ਦੱਖਣੀ ਰੇਲਵੇ ਨੇ ਦੱਸਿਆ ਹੈ ਕਿ ਰਾਤ 8.27 ਵਜੇ ਪੋਨੇਰੀ ਸਟੇਸ਼ਨ ਕ੍ਰਾਸ ਕਰਨ ਦੇ ਬਾਅਦ ਬਾਗਮਤੀ ਐਕਸਪ੍ਰੈਸ ਦੀ ਮੇਨ ਲਾਈਨ ‘ਤੇ ਚੱਲਣ ਨਾਲ ਗ੍ਰੀਨ ਸਿਗਨਲ ਮਿਲਿਆ ਸੀ। ਕਵਕਾਈਪੇਟਈ ਰੇਲਵੇ ਸਟੇਸ਼ਨ ਵਿੱਚ ਪਹੁੰਚਣ ਤੋਂ ਪਹਿਲਾਂ ਟ੍ਰੇਨ ਦੇ ਡਰਾਈਵਰ ਨੂੰ ਜ਼ੋਰ ਦਾ ਝਟਕਾ ਲੱਗਿਆ ।

ਇਸ ਦੇ ਬਾਅਦ ਟ੍ਰੇਨ ਮੇਨ ਲਾਈ ਛੱਡ ਕੇ ਲੂਪਲਾਈਨ ‘ਤੇ ਚੱਲੀ ਗਈ । ਇਸੇ ਲੂਪ ਲਾਈਨ ‘ਤੇ ਪਹਿਲਾਂ ਹੀ ਮਾਲਗੱਡੀ ਖੜੀ ਸੀ । ਬਾਸਮਤੀ ਐਕਸਪ੍ਰੈਸ ਵੀ ਮਾਲਗੜੀ ਨਾਲ ਟਕਰਾਈ । ਦੁਰਘਟਨਾ ਵਿੱਚ 12 ਤੋਂ 13 ਕੋਚ ਡੀਰੇਲ ਹੋਏ । ਇੱਕ ਕੋਚ ਅਤੇ ਪਾਰਸਲ ਵੈਨ ਨੂੰ ਅੱਗ ਲੱਗ ਗਈ । ਰੇਲਵੇ ਨੇ ਜਾਂਚ ਦੇ ਹੁਕਮ ਦਿੱਤੇ ਹਨ ।

ਦੁਰਘਟਨਾ ਦੇ ਬਾਅਦ ਤਮਿਲਨਾਡੁ ਦੇ ਮੁੱਖ ਮੰਤਰੀ ਸਟਾਲੀਨ ਨੇ ਕਿਹਾ ਹੈ ਕਿ ਸਰਕਾਰ ਤੇਜੀ ਨਾਲ ਰਾਹਤ ਅਤੇ ਬਚਾਅ ਦਾ ਕੰਮ ਕਰ ਰਹੀ ਹੈ । ਮੰਤਰੀ ਅਵਾਦੀ ਨਾਸਰ ਅਤੇ ਹੋਰ ਵੱਡੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਭੇਜੇ ਗਏ ਹਨ। ਯਾਤਰੀਆਂ ਨੂੰ ਅੱਗੇ ਦੀ ਯਾਤਰਾ ਕਰਵਾਉਣ ਲਈ ਵੱਖ ਤੋਂ ਟੀਮ ਬਣਾਈ ਗਈ ਹੈ ।