‘ਦ ਖ਼ਾਲਸ ਬਿਊਰੋ (ਪੁੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕਣਕ ਦੇ ਸੀਜ਼ਨ ਲਈ ਆਰਡੀਐੱਫ (Rural Development Fund) ਰੋਕਣ ਵਾਲੇ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਹ ਬਹੁਤ ਵੱਡਾ ਧੋਖਾ ਹੈ। ਕੇਂਦਰ ਸਰਕਾਰ ਵੱਲੋਂ ਸੂਬਿਆਂ ਕੋਲ ਬਚੇ ਸ੍ਰੋਤਾਂ ਨੂੰ ਖਤਮ ਕਰਨਾ ਸੂਬਿਆਂ ਨੂੰ ਮਾਰਨ ਵਾਲੀ ਗੱਲ ਹੈ। ਆਰਡੀਐੱਫ ਨੂੰ ਖਤਮ ਕਰਨਾ ਬਹੁਤ ਗਲਤ ਹੈ। ਕੇਂਦਰ ਸਰਕਾਰ ਆਰਡੀਐੱਫ ਨੂੰ ਕਿਵੇਂ ਬੰਦ ਕਰ ਸਕਦੀ ਹੈ ਕਿਉਂਕਿ ਜੇ ਇਹ ਸੂਬਿਆਂ ਦੇ ਆਮਦਨ ਦੇ ਸਾਰੇ ਸਾਧਨ ਬੰਦ ਕਰ ਦੇਵੇਗੀ ਤਾਂ ਉਹ ਆਪਣਾ ਆਰਡੀਐੱਫ ਨੂੰ ਕਿਵੇਂ ਕਾਇਮ ਰੱਖਣਗੇ। ਜੇ ਕੇਂਦਰ ਸਰਕਾਰ ਹੌਲੀ-ਹੌਲੀ ਸੂਬਿਆਂ ਦੇ ਅਧਿਕਾਰਾਂ ਦਾ ਸਾਹ ਘੁੱਟੇਗੀ ਤਾਂ ਇੱਕ ਦਿਨ ਸਾਰੇ ਸੂਬਿਆਂ ਨੂੰ ਬੋਲਣਾ ਪਵੇਗਾ।

Related Post
India, International, Khetibadi, Punjab
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਭਾਰਤ ਫੇਰੀ ਦਾ
April 21, 2025