‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਘਰੇਲੂ ਬਿਜਲੀ ਨੂੰ ਸਸਤਾ ਕਰ ਦਿੱਤਾ ਹੈ। ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 50 ਪੈਸੇ ਤੋਂ ਲੈ ਕੇ ਇੱਕ ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ।
ਆਉ, ਗ੍ਰਾਫ ਜ਼ਰੀਏ ਸਮਝਦੇ ਹਾਂ ਬਿਜਲੀ ਦੀਆਂ ਕੀਮਤਾਂ ਬਾਰੇ
ਯੂਨਿਟ ਕਿੰਨੀ ਕਟੌਤੀ
0 ਤੋਂ 100 ਯੂਨਿਟ 1 ਰੁਪਿਆ
101 ਤੋਂ 300 ਯੂਨਿਟ 50 ਪੈਸੇ
2 ਕਿਲੋਵਾਟ ਲੋਡ 50 ਪੈਸੇ ਤੋਂ ਲੈ ਕੇ 1 ਰੁਪਿਆ
2 ਤੋਂ 7 ਕਿਲੋਵਾਟ ਲੋਡ 50 ਪੈਸੇ ਤੋਂ ਲੈ ਕੇ 75 ਪੈਸੇ
ਟਿਊਬਵੈੱਲ ਕੁਨੈਕਸ਼ਨ ਦੇ ਬਿਜਲੀ ਰੇਟਾਂ ਵਿੱਚ ਵਾਧਾ ਹੋਇਆ ਹੈ। 9 ਪੈਸੇ ਪ੍ਰਤੀ ਯੂਨਿਟ ਦਾ ਹਿਸਾਬ ਨਾਲ ਵਾਧਾ ਹੋਇਆ ਹੈ। ਕ੍ਰਾਸ ਸਬਸਿਡੀ 14.41 ਫੀਸਦ ਤੋਂ ਘੱਟ ਕੇ 12.05 ਫੀਸਦ ਹੋਈ ਹੈ। ਇੰਡਸਟਰੀ ਲਈ ਰਾਤ ਵੇਲੇ ਦਾ ਵਿਸ਼ੇਸ਼ ਟੈਰਿਫ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਅਤੇ ਇੰਡਸਟਰੀ ਦੀ ਮੰਗ ’ਤੇ ਰਾਤ ਵੇਲੇ ਦੇ ਵਿਸ਼ੇਸ਼ ਟੈਰਿਫ ਅਨੁਸਾਰ ਬਿਜਲੀ ਦੀ ਵਰਤੋਂ ਦਾ ਸਮਾਂ ਰਾਤ 10.00 ਵਜੇ ਤੋਂ 6.00 ਵਜੇ ਦੀ ਥਾਂ ਹੁਣ 4 ਘੰਟੇ ਵਧਾ ਕੇ ਰਾਤ 10.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕਰ ਦਿੱਤਾ ਗਿਆ ਹੈ।