‘ਦ ਖ਼ਾਲਸ ਬਿਊਰੋ : ਸਿਧਾਰਤ ਚੱਟੋਪਧਿਆਏ ਹਾਲ ਦੀ ਘੜੀ ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਤਾਇਨਾਤ ਰਹਿਣਗੇ। ਦਰਅਸਲ, ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਹੋਈ UPSC ਮੀਟਿੰਗ ਤੋਂ ਦੂਰੀ ਬਣਾ ਲਈ ਸੀ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ ਵਿਭਾਗ) ਨੇ ਸ਼ਿਰਕਤ ਕਰਨੀ ਸੀ, ਪਰ ਉਹ ਨਹੀਂ ਗਏ। ਜਿਸ ਕਾਰਨ ਮੀਟਿੰਗ ਮੁਲਤਵੀ ਕਰਨੀ ਪਈ।
ਪੰਜਾਬ ਸਰਕਾਰ ਨੇ ਕਿਹਾ ਕਿ ਉਹ ਪਿਛਲੇ ਪੈਨਲ ਅਨੁਸਾਰ ਡੀਜੀਪੀਜ਼ ਦੇ ਨਾਮ ਭੇਜੇ, ਜਿਸ ਵਿੱਚ ਸਿਧਾਰਥ ਚੱਟੋਪਾਧਿਆਏ ਦਾ ਨਾਮ ਵੀ ਸ਼ਾਮਲ ਹੈ। ਸਰਕਾਰ ਚਾਹੁੰਦੀ ਹੈ ਕਿ ਜਦੋਂ ਤੱਕ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਨਹੀਂ ਲੱਗ ਜਾਂਦਾ ਉਦੋਂ ਤੱਕ ਡੀਜੀਪੀ ਨੂੰ ਨਹੀਂ ਬਦਲਿਆ ਜਾਵੇਗਾ। ਇਸ ਤੋਂ ਬਾਅਦ ਅਥਾਰਿਟੀ ਚੋਣ ਕਮਿਸ਼ਨ ਦੇ ਹੱਥ ਆ ਜਾਵੇਗੀ, ਫਿਰ ਉਹ ਜੋ ਚਾਹੇ ਫੈਸਲਾ ਕਰ ਸਕਦਾ ਹੈ।