‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ UPSC ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਸਿਧਾਰਥ ਚੱਟੋਪਾਧਿਆਏ ਜੋ ਕਿ ਨਵਜੋਤ ਸਿੱਧੂ ਦੇ ਚਹੇਤੇ ਹਨ, ਉਹ UPSC ਦੇ ਪੈਨਲ ਵਿੱਚੋਂ ਬਾਹਰ ਹੋ ਗਏ ਹਨ। ਦੂਜੇ ਪਾਸੇ ਚੰਨੀ ਦੇ ਚਹੇਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਨਾਮ UPSC ਪੈਨਲ ਵਿੱਚੋਂ ਬਾਹਰ ਹੋ ਗਿਆ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਪੈਨਲ ਵੱਲੋਂ ਦਿੱਤੇ ਗਏ ਤਿੰਨ ਨਾਂਵਾਂ ਵਿੱਚੋਂ ਕਿਸੇ ਇੱਕ ਨਾਂ ਦੀ ਚੋਣ ਕਰਨੀ ਪਵੇਗੀ। ਇਸ ਤਰ੍ਹਾਂ ਜਲਦੀ ਹੀ ਇੱਕ ਮਹੀਨੇ ਦੇ ਅੰਦਰ ਤੀਜੀ ਵਾਰ ਪੰਜਾਬ ਵਿੱਚ ਨਵਾਂ ਡੀਜੀਪੀ ਨਿਯੁਕਤ ਕੀਤਾ ਜਾਵੇਗਾ।
