ਬਿਉਰੋ ਰਿਪੋਰਟ – ਛੱਤੀਸਗੜ੍ਹ (chhattisgarh) ਵਿੱਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ 30 ਨਕਸਲੀਆਂ (Naxal) ਨੂੰ ਮਾਰ ਦਿੱਤਾ ਹੈ । ਸੂਬਾ ਪੁਲਿਸ ਮੁਤਾਬਿਕ 28 ਨਕਸਲੀਆਂ ਦੀ ਲਾਸ਼ਾਂ ਬਰਾਮਦ ਹੋ ਚੁੱਕਿਆ ਹਨ । ਮੁਠਭੇੜ ਦੰਤੇਵਾੜਾ-ਨਰਾਇਣਪੁਰ ਜ਼ਿਲ੍ਹੇ ਦੇ ਬਾਰਡਰ ‘ਤੇ ਨਜ਼ਦੀਕ ਜੰਗਲਾਂ ਵਿੱਚ ਹੋਈ ਹੈ ।
ਐਨਕਾਊਂਟਰ ਦੇ ਦੌਰਾਨ 2 ਘੰਟੇ ਤੱਕ ਫਾਇਰਿੰਗ ਹੁੰਦੀ ਰਹੀ । ਇਸ ਦੇ ਬਾਅਦ ਜਦੋਂ ਫਾਇਰਿੰਗ ਰੁਕੀ ਤਾਂ ਸਰਚ ਆਪਰੇਸ਼ਨ ਚਲਾਇਆ ਗਿਆ । ਜਵਾਨਾਂ ਨੇ ਸ਼ਾਮ 6 ਵਜੇ ਤੱਕ ਭਾਰੀ ਮਾਤਰਾ ਵਿੱਚ AK-47, SLR ਸਮੇਤ ਕਈ ਹਥਿਆਰ ਬਰਾਮਦ ਕੀਤੇ ਹਨ ।
ਸੁਕਮਾ ਜ਼ਿਲ੍ਹੇ ਵਿੱਚ 4 ਅਕਤੂਬਰ ਦੀ ਮੁਠਭੇੜ ਦੇ ਬਾਅਦ ਭਾਰੀ ਮਾਤਰਾ ਵਿੱਚ ਨਕਸਲੀਆ ਤੋਂ ਸਮਗਰੀ ਬਰਾਮਦ ਹੋਈ ਸੀ । 11 ਦਿਨ ਵਿੱਚ ਇਹ ਤੀਜੀ ਮੁਠਭੇੜ ਹੈ । 24 ਸਤੰਬਰ ਨੂੰ ਵੀ ਸੁਕਮਾ ਜ਼ਿਲ੍ਹੇ ਵਿੱਚ ਮੁਠਭੇੜ ਹੋਈ ਸੀ । ਇਸ ਦੌਰਾਨ ਐਨਕਾਊਂਟਰ ਵਿੱਚ 2 ਨਕਸਲੀਆਂ ਨੂੰ ਢੇਰ ਕੀਤਾ ਗਿਆ ਸੀ ।