‘ਦ ਖ਼ਾਲਸ ਟੀਵੀ ਬਿਊਰੋ:-ਪੂਰੇ ਦੇਸ਼ ਵਿੱਚ ਅੱਜ ਛੱਠ ਪੂਜਾ ਮਨਾਈ ਜਾ ਰਹੀ ਹੈ। ਲੋਕ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰ ਰਹੇ ਹਨ, ਪਰ ਦਿੱਲੀ ਦੀ ਯਮੁਨਾ ਨਦੀ ਦੇ ਜੋ ਹਾਲਾਤ ਹਨ, ਉਹ ਕੋਈ ਹੋਰ ਕਹਾਣੀ ਬਿਆਨ ਕਰ ਰਹੇ ਹਨ। ਦਿੱਲੀ ‘ਚ ਕਾਲਿੰਦੀ ਕੁੰਜ ਨੇੜੇ ਛੱਠਪੂਜਾ ਦੇ ਪਹਿਲੇ ਦਿਨ ਜ਼ ਹਿਰੀਲੀ ਝੱਗ ਨਾਲ ਲੋਕ ਇਸ਼ਨਾਨ ਕਰ ਰਹੇ ਹਨ ਤੇ ਸਰਕਾਰ ਦੀ ਲਾਪਰਵਾਹੀ ਲੋਕਾਂ ਦੀ ਜਾਨ ਉੱਤੇ ਭਾਰੀ ਪੈ ਰਹੀ ਹੈ।
ਇਸ ਜ਼ ਹਿਰੀਲੀ ਝੱਗ ਨਾਲ ਛੱਠ ਸਬੰਧੀ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਪਰਦਾਫਾਸ਼ ਹੋਇਆ ਹੈ, ਉੱਥੇ ਹੀ ਭਗਵਾਨ ਭਾਸਕਰ ਦੀ ਇਸ ਚਾਰ ਦਿਨ ਚੱਲਣ ਵਾਲੀ ਰਸਮ ਲਈ ਰਾਜਧਾਨੀ ਦੇ ਕਈ ਇਲਾਕਿਆਂ ਦੇ ਹਾਲਾਤ ਵੀ ਸਪਸ਼ਟ ਹੋ ਗਏ ਹਨ। ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿਚ ਸਾਫ ਦਿਸ ਰਿਹਾ ਹੈ ਕਿ ਔਰਤਾਂ ਤੇ ਹੋਰ ਲੋਕ ਜ਼ਹਿਰੀਲੀ ਝੱਗ ਨਾਲ ਭਰੀ ਨਦੀ ਵਿੱਚ ਚੁੱਭੀ ਮਾਰ ਰਹੇ ਹਨ।
ਸਰਕਾਰ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਯਮੁਨਾ ਨਦੀ ਵਿੱਚ ਇਹ ਜ਼ ਹਿਰ ਛੱਡਣ ਲਈ ਕੌਣ ਜਿੰਮੇਦਾਰ ਹੈ। ਹਾਲਾਂਕਿ ਤਿਊਹਾਰ ਸ਼ੁਰੂ ਹੋਣ ਤੋਂ ਕਈ ਦਿਨ ਪਹਿਲਾਂ ਹੀ ਇਸ ਮਾਮਲੇ ਉੱਤੇ ਸਿਰਫ ਸਿਆਸਤ ਸ਼ੁਰੂ ਹੋਈ ਸੀ, ਜੋ ਹਾਲੇ ਵੀ ਜਾਰੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੀ ਰਾਜਧਾਨੀ ‘ਚ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਭਾਵ ਕਿ ਡੀਡੀਐਮਏ ਨੇ ਇਸ ਸਾਲ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਯਮੁਨਾ ਨਦੀ ਦੇ ਕਿਨਾਰੇ ਛਠ ਪੂਜਾ ਦੀ ਮਨਜੂਰੀ ਨਹੀਂ ਦਿੱਤੀ ਸੀ। ਇਸ ਦੌਰਾਨ ਯਮੁਨਾ ਨਦੀ ਦੇ ਇਕ ਹੋਰ ਘਾਟ ‘ਤੇ ਮੌਜੂਦ ਇਕ ਸ਼ਰਧਾਲੂ ਔਰਤ ਦਾ ਇਹ ਵੀ ਕਹਿਣਾ ਹੈ ਕਿ ਯਮੁਨਾ ਦਾ ਪਾਣੀ ਬਹੁਤ ਗੰਦਾ ਹੈ ਪਰ ਸਾਨੂੰ ਛਠ ਪੂਜਾ ‘ਚ ਇਸ਼ਨਾਨ ਕਰਨਾ ਪੈਂਦਾ ਹੈ। ਇਸ ਲਈ ਅਸੀਂ ਇਸ਼ਨਾਨ ਕਰਨ ਆਏ ਹਾਂ। ਹਰ ਪਾਸੇ ਝੱਗ ਨਜ਼ਰ ਆ ਰਹੀ ਹੈ।