ਬਿਉਰੋ ਰਿਪੋਰਟ – ਚੈੱਟ ਜੀਪੀਟੀ (ChatGPT) ਨੇ 13 ਮਈ ਨੂੰ ਆਪਣੇ ਪਹਿਲੇ ਵਰਚੂਅਲ ਇਵੈਂਟ ਵਿੱਚ ਕਈ ਨਵੀਆਂ ਅਪਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ChatGPT 4 ਦਾ ਨਵਾਂ ਅਤੇ ਜ਼ਿਆਦਾ ਤਾਕਤਵਰ ਵਰਜਨ GPT-4o ਵੀ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਵਰਜਨ ਸਾਡੇ ਨਾਲ ਗੱਲ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦੇਵੇਗਾ। ਕੰਪਨੀ ਵੱਲੋਂ ChatGPT ਦਾ ਇੱਕ ਨਵਾਂ AI ਵਾਇਸ ਅਸਿਸਟੈਂਡ ਵੀ ਲਿਆ ਰਿਹਾ ਹੈ।
ਸਮਝ ਸਕੇਗਾ ਜਜ਼ਬਾਤ
ChatGPT ਤੁਹਾਡੇ ਨਾਲ ਗੱਲ ਕਰਦੇ ਸਮੇਂ ਉਸ ਨੂੰ ਹੋਰ ਜ਼ਿਆਦਾ ਇਨਸਾਨ ਬਣਾ ਦੇਵੇਗਾ। ਇਹ ਤੁਹਾਡੇ ਜਜ਼ਬਾਤਾਂ ਨੂੰ ਚੰਗੇ ਤਰੀਕੇ ਨਾਲ ਸਮਝੇਗਾ ਅਤੇ ਤੁਸੀਂ ਜੋ ਬੋਲੋਗੇ ਉਸ ਦਾ ਅਸਲੀ ਸਮੇਂ ‘ਤੇ ਟਰਾਂਸਲੇਸ਼ਨ ਕਰ ਸਕੇਗਾ। ਹਾਲ ਹੀ ਵਿੱਚ OpenAI ਦੀ ਇੰਜੀਨੀਅਰ CTO ਮੀਰਾ ਮੁਰਾਤੀ ਨੇ ਇੱਕ ਡੈਮੋ ਵਿੱਚ ਅਸਿਸਟੈਂਡ ਦੀ ਨਵੀਂ ਖਾਸੀਅਤ ਨੂੰ ਵਿਖਾਇਆ ਹੈ।
ਸੋਣ ਤੋਂ ਪਹਿਲਾਂ ਸੁਣਾਏਗਾ ਕਹਾਣੀ
ChatGPT ਤੁਹਾਨੂੰ ਸੋਣ ਤੋਂ ਪਹਿਲਾਂ ਕਹਾਣੀ ਵੀ ਸੁਣਾ ਸਕੇਗਾ। ਇਹ ਬਿਲਕੁਲ ਅਸਲੀ ਇਨਸਾਨ ਵਾਂਗ ਅਵਾਜ਼ ਬਦਲ ਸਕਦਾ ਹੈ। ਕਦੇ ਰੋਬੋਟ ਵਰਗੀ ਅਵਾਜ਼ ਵਿੱਚ ਗੱਲ ਕਰੇਗਾ ਤਾਂ ਕਦੇ ਗਾਣਾ ਵੀ ਸੁਣਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਵਿਚਾਲੇ ਟੋਕੋਗੇ ਤਾਂ ਵੀ ਇਹ ਕੰਮ ਕਰਨਾ ਬੰਦ ਨਹੀਂ ਕਰੇਗਾ। ਸਿਰਫ਼ ਇੰਨਾਂ ਹੀ ਨਹੀਂ ਇਹ ਫੋਨ ਦੇ ਕੈਮਰੇ ਨਾਲ ਵੇਖ ਸਕਦਾ ਹੈ ਅਤੇ ਉਸੇ ਚੀਜ਼ ਦੇ ਹਿਸਾਬ ਨਾਲ ਜਵਾਬ ਦੇ ਸਕਦਾ ਹੈ।
ਇਹ ਵੀ ਪੜ੍ਹੋ – ਕੇਜਰੀਵਾਲ ਵਾਂਗ ਚੋਣ ਪ੍ਰਚਾਰ ਲਈ ਜੇਲ੍ਹ ਤੋਂ ਬਾਹਰ ਆਉਣਗੇ ਸਾਧੂ ਸਿੰਘ ਧਰਮਸੋਤ