Punjab

ਸਭ ਤੋਂ ਪੁਰਾਣੀ ਸਿੱਖ ਲਿਟਰੇਚਨ ਛਾਪਨ ਵਾਲੀ ਸੰਸਥਾ ਖਿਲਾਫ ਵੱਡੀ ਕਾਰਵਾਹੀ ! ਪ੍ਰਿੰਟਿੰਗ ਪ੍ਰੈਸ ਕੀਤੀ ਬੰਦ ! ਬੇਅਦਬੀ ਦਾ ਇਲਜ਼ਾਮ

ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸਿੱਖ ਲਿਟਰੇਚਨ ਛਾਪਨ ਵਾਲੀ ਸੰਸਥਾ ਭਾਈ ਚਤਰ ਸਿੰਘ ਅਤੇ ਜੀਵਨ ਦੇ ਖਿਲਾਫ ਸਿੱਖ ਜਥੇਬੰਦੀਆਂ ਨੇ ਵੱਡੀ ਕਾਰਵਾਹੀ ਕੀਤੀ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਪ੍ਰਿੰਟਿੰਗ ਪ੍ਰੈਸ ਵਿੱਚ ਪਹੁੰਚੇ ਅਤੇ ਉੱਥੇ ਹੋ ਰਹੀ ਬੇਅਦਬੀਆਂ ਦੇ ਬਾਅਦ ਪ੍ਰਿੰਟਿੰਗ ਨੂੰ ਬੰਦ ਕਰਵਾ ਦਿੱਤਾ । ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਭਾਈ ਚਤਰ ਸਿੰਘ ਅਤੇ ਜੀਵਨ ਸਿੰਘ ਵਿੱਚ ਲੰਮੇ ਸਮੇਂ ਤੋਂ ਗੁਟਕਾ ਸਾਹਿਬ ਦੀ ਛਪਾਈ ਦਾ ਕੰਮ ਚੱਲ ਰਿਹਾ ਸੀ । ਮਨਜੀਤ ਸਿੰਘ ਨੂੰ ਪ੍ਰਿੰਟਿੰਗ ਪ੍ਰੈਸ ਵਿੱਚ ਹੋ ਰਹੀ ਬੇਅਦਬੀ ਬਾਰੇ ਜਾਣਕਾਰੀ ਮਿਲੀ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਜਾਂਚ ਦੇ ਲਈ ਕੁਝ ਸਮਾਂ ਸੇਵਾ ਕਰਨ ਦਾ ਮਨ ਬਣਾਇਆ । ਜਿਸ ਦੇ ਬਾਅਦ ਇੱਥੇ ਹੋ ਰਹੀ ਬੇਅਦਬੀ ਦੀ ਗੱਲਾਂ ਸੱਚ ਸਾਬਿਤ ਹੋਈਆਂ ਅਤੇ ਫਿਰ ਕਾਰਵਾਹੀ ਕੀਤੀ ਗਈ।

ਪ੍ਰਵਾਸੀ ਮਜ਼ਦੂਰ ਕਰ ਰਹੇ ਸਨ ਪ੍ਰਿੰਟਿੰਗ

ਜਾਣਕਾਰੀ ਦੇ ਮੁਤਾਬਿਕ ਪ੍ਰਵਾਸੀ ਮਜ਼ਦੂਕ ਪ੍ਰਿੰਟਿੰਗ ਦਾ ਕੰਮ ਕਰ ਰਹੇ ਸਨ । ਜਿੱਥੇ ਇਸ ਪ੍ਰਿੰਟਿੰਗ ਪ੍ਰੈਸ ਦੀ ਮਰਿਆਦਾ ਦਾ ਉਲੰਘਣ ਹੋ ਰਿਹਾ ਸੀ । ਉਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਿੰਟਿੰਗ ਪ੍ਰੈਸ ਵਿੱਚ ਸ਼ਰਾਬ ਅਤੇ ਗੁਟਕੇ ਦੀ ਵਰਤੋਂ ਵੀ ਹੋ ਰਹੀ ਸੀ । ਸਿਰਫ਼ ਇੰਨਾਂ ਹੀ ਨਹੀਂ ਮਜ਼ਦੂਰਾਂ ਵੱਲੋਂ ਪ੍ਰਿੰਟਿੰਗ ਦੌਰਾਨ ਬੀੜੀ ਵੀ ਪੀਤੀ ਜਾਂਦੀ ਸੀ।

ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਨੂੰ ਕਰਵਾਇਆ ਗਿਆ ਬੰਦ

ਪ੍ਰਿੰਟਿੰਗ ਪ੍ਰੈਸ ਵਿੱਚ ਹੋ ਰਹੀ ਬੇਅਦਬੀ ਤੋਂ ਬਾਅਦ ਸਤਿਕਾਰ ਕਮੇਟੀ ਅਤੇ sgpc ਪੁਲਿਸ ਨੂੰ ਲੈਕੇ ਪ੍ਰਿੰਟਿੰਗ ਪ੍ਰੈਸ ਵਿੱਚ ਪਹੁੰਚੀ । ਜਿਸ ਦੇ ਬਾਅਦ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਬੰਦ ਕਰਵਾਇਆ ਗਿਆ ਅਤੇ ਉਸ ਦੇ ਬਾਅਦ ਲਾਕ ਲੱਗਾ ਦਿੱਤਾ ਗਿਆ । ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਭਾਈ ਚਤਰ ਸਿੰਘ ਅਤੇ ਜੀਵਨ ਸਿੰਘ ਦੀ ਪ੍ਰਿੰਟਿੰਗ ਪ੍ਰੈਸ ਨੂੰ ਲੈਕੇ ਵਿਵਾਦ ਹੋਇਆ ਹੋਵੇ। ਕਈ ਵਾਰ ਪ੍ਰਿੰਟਿੰਗ ਪ੍ਰੈਸ ਨੂੰ ਬੰਦ ਕਰਵਾਇਆ ਗਿਆ ਹੈ । ਕਦੇ ਗੁਰਬਾਣੀ ਦੀ ਛਪਾਈ ਨੂੰ ਲੈਕੇ ਵਿਵਾਦ ਹੋਇਆ ਹੈ ਕਦੇ ਪ੍ਰਿੰਟਿੰਗ ਦੌਰਾਨ ਬੇਅਦਬੀ ਦੇ ਮਾਮਲੇ ਆਏ ਹਨ ।