India Punjab

ਡੀਏਪੀ ਤੋਂ ਬਾਅਦ ਹੁਣ ਯੂਰੀਆ ਨਾਲ ਵੀ ਵੇਚ ਰਹੀ ਹੈ ਸਰਕਾਰ ਆਹ ਚੀਜ਼, ਚੜੂਨੀ ਦੀ ਸਰਕਾਰ ਨੂੰ ਚਿ ਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੀਏਪੀ ਤੋਂ ਬਾਅਦ ਹੁਣ ਸਰਕਾਰ ਵੱਲੋਂ ਯੂਰੀਆ ਦੇ ਨਾਲ ਸਲਫਰ ਜ਼ਬਰਦਸਤੀ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਹੈ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੰਪਨੀਆਂ ਦੀ ਸਿੱਧੀ ਗੁੰਡਾਗਰਦੀ ਹੈ ਕਿ ਪਹਿਲਾਂ ਡੀਏਪੀ ਦੇ ਨਾਲ ਸਲਫਰ ਲਾ ਕੇ ਵੇਚਿਆ ਗਿਆ ਅਤੇ ਹੁਣ ਜ਼ਬਰਦਸਤੀ ਯੂਰੀਆ ਖਾਦ ਦੇ ਨਾਲ ਸਲਫਰ ਲਾ ਕੇ ਵੇਚ ਰਹੇ ਹਨ। ਕੰਪਨੀ ਨੇ ਸਲਫਰ ਜ਼ਬਰਦਸਤੀ ਡੀਲਰ ਨੂੰ ਦਿੱਤਾ, ਡੀਲਰ ਨੇ ਜ਼ਬਰਦਸਤੀ ਸਲਫਰ ਦੁਕਾਨ ਵਾਲੇ ਨੂੰ ਦਿੱਤਾ ਅਤੇ ਦੁਕਾਨ ਵਾਲੇ ਨੇ ਜ਼ਬਰਦਸਤੀ ਸਲਫਰ ਕਿਸਾਨ ਨੂੰ ਦਿੱਤਾ। ਯੂਰੀਆ ਦਾ ਥੈਲਾ 266 ਰੁਪਏ ਦਾ ਹੈ ਅਤੇ ਉਸਦੇ ਨਾਲ 250 ਰੁਪਏ ਦਾ ਸਲਫਰ ਜ਼ਬਰਦਸਤੀ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਹੈ। ਇਹ ਤਾਂ ਇਸ ਤਰ੍ਹਾਂ ਹੋ ਗਿਆ ਹੈ ਕਿ ਜਿਵੇਂ ਕਿਸਾਨ ਨੂੰ ਦੁੱਧ ਵੇਚਣਾ ਹੈ ਤਾਂ ਕਿਸਾਨ ਕਹੇਗਾ ਕਿ ਇੱਕ ਲੀਟਰ ਦੁੱਧ ਨਾਲ ਇੱਕ ਕਿਲੋ ਗੋਬਰ ਵੀ ਲੈਣਾ ਪਵੇਗਾ। ਇਸ ਤਰ੍ਹਾਂ ਸਾਨੂੰ ਇਹ ਮਜ਼ਬੂਰ ਕਰ ਰਹੇ ਹਨ। ਇਹ ਸਰਕਾਰ ਦੀ ਬਿਲਕੁਲ ਗੁੰਡਾਗਰਦੀ ਹੈ ਅਤੇ ਇਸਦੇ ਖਿਲਾਫ ਅਸੀਂ ਹਰਿਆਣਾ ਦੇ ਮੁੱਖ ਮੰਤਰੀ, ਸੂਬੇ ਦੇ ਖੇਤੀ ਮੰਤਰੀ, ਪ੍ਰਧਾਨ ਮੰਤਰੀ, ਕੇਂਦਰ ਦੇ ਖੇਤੀਬਾੜੀ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ। ਚੜੂਨੀ ਨੇ ਸਾਰੇ ਕਿਸਾਨਾਂ ਨੂੰ ਇਸ ਮੁੱਦੇ ਦਾ ਸਖ਼ਤ ਤੋਂ ਸਖ਼ਤ ਵਿਰੋਧ ਕਰਨ ਦੀ ਅਪੀਲ ਕੀਤੀ ਹੈ।