India

1984 ਕਾਨਪੁਰ ਸਿੱਖ ਕਤ ਲੇ ਆਮ ‘ਚ 11 ਕੇਸਾਂ ਵਿਚ ਦਾਇਰ ਹੋਵੇਗੀ ਚਾਰਜਸ਼ੀਟ

‘ਦ ਖ਼ਾਲਸ ਬਿਊਰੋ : 1984 ਦੇ ਸਿੱਖ ਕ ਤਲੇ ਆਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 1984 ਦੇ ਕਾਨਪੁਰ ਸਿੱਖ ਕਤ ਲੇਆ ਮ ਮਾਮਲਿਆਂ ਵਿਚ ਹੁਣ ਐੱਸ ਆਈ ਟੀ ਵੱਲੋਂ 11 ਕੇਸਾਂ ਵਿਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ ਤੇ ਕਤ ਲੇ ਆਮ ਦੇ 38 ਸਾਲਾਂ ਬਾਅਦ 63 ਮੁਲ ਜ਼ਮਾਂ ਨੂੰ ਕੇਸਾਂ ਦਾ ਸਾਹਮਣਾ ਕਰਨਾ ਪਵੇਗਾ। ਇਹਨਾਂ ਮੁਲ ਜ਼ਮਾਂ ਦੀ ਉਮਰ ਇਸ ਵੇਲੇ 65 ਤੋਂ 80 ਸਾਲਾਂ ਵਿਚਕਾਰ ਹੈ।
ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਵਿਸ਼ੇਸ਼ ਜਾਂਚ ਟੀਮ ਨੇ 4 ਰਾਜਾਂ ਵਿਚ 135 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਐਸਆਈਟੀ ਨੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਹਨ ਤੇ ਹੋਰ ਸਬੂਤਾਂ ਦੀ ਲੜੀ ਜੋੜ ਕੇ ਕੇਸ ਤਿਆਰ ਕੀਤੇ ਗਏ ਹਨ। ਐਸਆਈਟੀ ਵੱਲੋਂ ਇਹਨਾਂ ਕੇਸਾਂ ਦੇ 83 ਦੋ ਸ਼ੀ ਆਂ ਦੀ ਸ਼ਨਾਖ਼ਤ ਕੀਤੀ ਗਈ ਤੇ ਡੂੰਘਾਈ ਨਾਲ ਪੜਚੋਲ ਕਰਨ ’ਤੇ ਸਾਹਮਣੇ ਆਇਆ ਕਿ 20 ਦੋ ਸ਼ੀਆਂ ਦੀ ਮੌ ਤ ਹੋ ਚੁੱਕੀ ਹੈ। 

ਇਹ ਵਿਸ਼ੇਸ਼ ਜਾਂਚ ਟੀਮ ਯੂ ਪੀ ਦੀ ਯੋਗੀ ਸਰਕਾਰ ਨੇ 2019 ਵਿਚ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਣਾਈ ਸੀ।  ਐੱਸ ਆਈ ਟੀ ਦੇ ਮੁਖੀ ਤੇ ਯੂ ਪੀ ਦੇ ਸਾਬਕਾ ਡੀ ਜੀ ਪੀ ਅਤੁੱਲ ਨੇ ਦੱਸਿਆ ਕਿ ਅਸੀਂ ਸੈਂਕੜੇ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਤੇ ਕੇਸ ਵਿਚ ਕਾਫ਼ੀ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਕਿਹ ਕਿ ਹੁਣ ਅਸੀਂ ਅਗਲੇਰੀ ਕਾਰਵਾਈ ਲਈ ਤਿਆਰ ਹਾਂ। ਇਸ ਐੱਸ ਆਈ ਟੀ ਵਿਚ ਇਕ ਐੱਸ ਪੀ ਰੈਂਕ ਦਾ ਅਫ਼ਸਰ,ਦੋ ਇੰਸਪੈਕਟਰ, 10 ਸਬ ਇੰਸਪੈਕਟਰ ਅਤੇ ਇਕ ਸਾਬਕਾ ਜੱਜ ਸੁਭਾਸ਼ ਚੰਦਰ ਅਗਰਵਾਲ ਸ਼ਾਮਲ ਹਨ ਜੋ ਕਾਨੂੰਨੀ ਪਹਿਲੂਆਂ ’ਤੇ ਟੀਮ ਦੀ ਮਦਦ ਕਰਦੇ ਹਨ।