Punjab

ਲੁਧਿਆਣਾ ਦੀ ਸ਼ੇਰਪੁਰ ਮੱਛੀ ਮੰਡੀ ‘ਚ ਹੋਇਆ ਹੰਗਾਮਾ, ਵਿਧਾਇਕ ਰਜਿੰਦਰਪਾਲ ਨੇ ਮਾਰਿਆ ਛਾਪਾ

ਲੁਧਿਆਣਾ (Ludhiana) ਦੀ ਸ਼ੇਰਪੁਰ ਮੱਛੀ ਮੰਡੀ (Sherpur Fish Market) ਵਿੱਚ ਅੱਜ ਅਚਾਨਕ ਹੰਗਾਮਾ ਹੋ ਗਿਆ ਜਦੋਂ ਵਿਧਾਇਕ ਰਜਿੰਦਰਪਾਲ ਕੌਰ ਨੇ ਪੁਲਿਸ ਦੀ ਮਦਦ ਨਾਲ ਮੱਛੀ ਮੰਡੀ ਵਿੱਚ ਛਾਪਾ ਮਾਰਿਆ। ਇਸ ਤੋਂ ਬਾਅਦ ਮੱਛੀ ਵੇਚਣ ਵਾਲਿਆਂ ਅਤੇ ਸਾਬਕਾ ਪ੍ਰਧਾਨ ਨੇ ਪੁਲਿਸ ਦੇ ਸਾਹਮਣੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਥਿਤੀ ਨੂੰ ਸੰਭਾਲਦਿਆਂ ਹੋਇਆਂ ਦੋਵਾਂ ਧਿਰਾਂ ਨੂੰ ਛੁਡਵਾ ਦਿੱਤਾ।

ਦੱਸ ਦੇਈਏ ਕਿ ਇਹ ਸਾਰਾ ਮਮਾਲਾ ਮੰਗੂਰ ਮੱਛੀ ਨੂੰ ਲੈ ਕੇ ਹੋਇਆ ਹੈ, ਵਿਧਾਇਕ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਇਹ ਮੱਛੀ ਉੱਤੇ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਨੂੰ ਗੁਪਤ ਰੂਪ ਵਿੱਚ ਸੂਚਨਾ ਮਿਲੀ ਸੀ ਕਿ ਸ਼ੇਰਪੁਰ ਮੱਛੀ ਮੰਡੀ ਵਿੱਚ ਪਾਬੰਦੀਸ਼ੁਦਾ ਮੰਗੂਰ ਮੱਛੀ ਸ਼ਰੇਆਮ ਵਿਕ ਰਹੀ ਹੈ। ਇਸ ਮੱਛੀ ਨੂੰ ਵੇਚਣਾ ਗੈਰ-ਕਾਨੂੰਨੀ ਹੈ। ਹਾਈ ਕੋਰਟ ਨੇ ਇਸ ਮੱਛੀ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਮੰਗੂਰ ਮੱਛੀ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਕ ਇਹ ਮੱਛੀ ਕੈਂਸਰ ਵਰਗੀਆਂ ਬੀਮਾਰੀਆਂ ਫੈਲਾਉਂਦੀ ਹੈ। ਸ਼ੇਰਪੁਰ ਪੁਲਿਸ ਚੌਕੀ ਅਤੇ ਮੋਤੀ ਨਗਰ ਥਾਣੇ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਪੁਲਿਸ ਦੁਕਾਨਦਾਰਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕਿ ਮੰਗੂਰ ਮੱਛੀ ਕਿੱਥੋਂ ਲਿਆਂਦੀ ਜਾ ਰਹੀ ਹੈ। ਕੁਝ ਦੁਕਾਨਦਾਰਾਂ ਨੇ ਵਿਰੋਧ ਕੀਤਾ ਪਰ ਉਨ੍ਹਾਂ ਨੂੰ ਪਾਬੰਦੀਸ਼ੁਦਾ ਮੱਛੀ ਨਾ ਵੇਚਣ ਲਈ ਸਮਝਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ  –    ਕੇਜਰੀਵਾਲ ਦੀ ਸਿਹਤ ਨੂੰ ਲੈ ਕੇ LG ਤੇ ਆਮ ਆਦਮੀ ਪਾਰਟੀ ਹੋਈ ਆਹਮੋ ਸਾਹਮਣੇ, ਸੰਜੇ ਸਿੰਘ ਨੇ LG ਤੋਂ ਬਾਅਦ ਕੀਤਾ ਪਲਟਵਾਰ