‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਸਿਆਸੀ ਆਗੂ ਵੱਖ ਵੱਖ ਧਾਰਮਿਕ ਥਾਵਾਂ ਜਾ ਕੇ ਚੌਕੀਆਂ ਭਰਨ ਲੱਗੇ ਹਨ। ਕਈ ਨੇਤਾਵਾਂ ਵੱਲੋਂ ਘਰਾਂ ਵਿੱਚ ਹਵਨ ਕਰਾਉਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਮੁੱਖ ਮੰਤਰੀ ਚੰਨੀ ਆਪਣੇ ਪਰਿਵਾਰ ਸਮੇਤ ਆਸਾਮ ਦੇ ਕਾਮਾਖਿਆ ਦੇਵੀ ਦੇ ਮੰਦਰ ਵਿੱਚ ਪਹੁੰਚੇ । ਉਹਨਾਂ ਨੇ ਆਪਣੇ ਪਰਿਵਾਰ ਸਮੇਤ ਉੱਥੇ ਪੂਜਾ ਅਰਚਨਾ ਕੀਤੀ।