Punjab

ਚੰਨੀ ਨੇ ਸੌਂਪਿਆ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੰਨੀ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ। ਨਵੇਂ ਮੁੱਖ ਮੰਤਰੀ ਵੱਲੋਂ ਸਹੁੰ ਚੁੱਕੇ ਜਾਣ ਤੱਕ ਚੰਨੀ ਕਾਰਜਕਾਰੀ ਰਹਿਣਗੇ। ਇਸ ਮੌਕੇ ਚੰਨੀ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਕੈਬਨਿਟ ਮੀਟਿੰਗ ਬੁਲਾ ਕੇ 15ਵੀਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਮੈਂ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਨੇ ਮੈਨੂੰ ਨਵੇਂ ਮੁੱਖ ਮੰਤਰੀ ਵੱਲੋਂ ਸਹੁੰ ਚੁੱਕਣ ਤੱਕ ਮੈਨੂੰ ਕੰਮਕਾਜ ਸਾਂਭਣ ਲਈ ਕਿਹਾ ਹੈ। ਜਨਤਾ ਦਾ ਜੋ ਵੀ ਫੈਸਲਾ ਆਇਆ ਹੈ, ਉਹ ਮੈਨੂੰ ਸਵੀਕਾਰ ਹੈ ਅਤੇ ਅਸੀਂ ਪੰਜਾਬ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ। ਅਸੀਂ ਨਵੀਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ 111 ਦਿਨਾਂ ਵਿੱਚ ਅਸੀਂ ਲੋਕ ਹਿੱਤਾਂ ਲਈ ਜੋ ਫੈਸਲੇ ਲਏ ਹਨ, ਉਨ੍ਹਾਂ ਨੂੰ ਅੱਗੇ ਜਾਰੀ ਰੱਖਿਆ ਜਾਵੇ। ਅਸੀਂ ਬਿਜਲੀ, ਪੈਟਰੋਲ, ਡੀਜ਼ਲ, ਰੇਤ ਦੇ ਰੇਟ ਘਟਾਏ ਹਨ, ਬਿਜਲੀ ਦੇ ਬਕਾਏ ਮੁਆਫ਼ ਕੀਤੇ ਹਨ ਅਤੇ ਬਹੁਤ ਸਾਰੇ ਹੋਰ ਫੈਸਲੇ ਲੋਕਾਂ ਦੇ ਹਿੱਤਾਂ ਵਿੱਚ ਲਏ ਹਨ।