The Khalas Tv Blog Punjab ਚੰਨੀ ਨੇ ਆਂਗਣਵਾੜੀ ਵਰਕਰਾਂ ਦੇ ਭੱਤੇ ‘ਚ ਕੀਤਾ ਵਾਧਾ
Punjab

ਚੰਨੀ ਨੇ ਆਂਗਣਵਾੜੀ ਵਰਕਰਾਂ ਦੇ ਭੱਤੇ ‘ਚ ਕੀਤਾ ਵਾਧਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿਚ 52000 ਆਂਗਨਵਾੜੀ ਵਰਕਰਾਂ, ਹੈਲਪਰਾਂ ਹਨ।ਪੰਜਾਬ ਸਰਕਾਰ ਆਂਗਨਵਾੜੀ ਵਰਕਰ ਨੂੰ ਤਨਖਾਹ 8100 ਤੋਂ ਵਧਾ ਕੇ 9300  ਰੁਪਏ ਅਤੇ ਹੈਲਪਰ ਦੀ 4050 ਰੁਪਏ ਤੋਂ ਵਧਾ ਕੇ 5100 ਰੁਪਏ ਕਰੇਗੀ।

ਮੋਰਿੰਡਾ ਵਿੱਚ 53 ਹਜ਼ਾਰ ਵਰਕਰਾਂ ਦੇ ਮਸਲੇ ਹੱਲ ਕਰਨ ਦੇ ਲਈ ਵੱਡਾ ਇਕੱਠ ਕੀਤਾ ਗਿਆ ਸੀ। ਚੰਨੀ ਨੇ ਕਿਹਾ ਕਿ ਤੁਹਾਨੂੰ ਬਹੁਤ ਥੋੜ੍ਹੇ ਪੈਸੇ ਮਿਲਦੇ ਹਨ, ਸਰਕਾਰ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਸੰਘਰਸ਼ ਦੀ ਪ੍ਰਸ਼ੰਸ਼ਾ ਕਰਦਿਆਂ ਚੰਨੀ ਨੇ ਕਿਹਾ ਕਿ ਜੇਕਰ ਕੋਈ ਸੰਘਰਸ਼ ਕਰ ਸਕਦਾ ਹੈ ਤਾਂ ਉਹ ਆਂਗਣਵਾੜੀ ਵਰਕਰ ਹਨ। ਉਨ੍ਹਾਂ ਕਿਹਾ ਕਿ ਸਮਾਜ ਸਿਰਜਣ ਵਿੱਚ ਆਂਗਣਵਾੜੀ ਬਹੁਤ ਵੱਡਾ ਰੋਲ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਅੱਜ ਐਲਾਨ ਕੀਤਾ ਜਾ ਰਿਹਾ ਹੈ ਉਹ ਯੂਨੀਅਨ ਦੇ ਆਗੂਆਂ ਨਾਲ ਬੈਠਕੇ ਫੈਸਲੇ ਕੀਤੇ ਗਏ ਹਨ।

Exit mobile version