Punjab

ਸੁਮੇਧ ਸੈਣੀ ਨੂੰ ਬਚਾਉਣ ‘ਚ ਲੱਗੀ ਚੰਨੀ ਸਰਕਾਰ – ਢੀਂਡਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਚੰਨੀ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਫਰਕ ਹੈ। ਸਾਰਿਆਂ ਦੀ ਮਨਸ਼ਾ ਦੋਸ਼ੀਆਂ ਨੂੰ ਬਚਾਉਣ ਦੀ ਹੈ। ਸੈਣੀ ਦੇ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਦੀ ਸੂਚੀ ਵਿੱਚ ਨਾਂ ਆਉਂਦਾ ਹੈ। ਜੇ ਅਹਿਮ ਦੋਸ਼ੀਆਂ ਦੀ ਸਰਕਾਰ ਇਸ ਤਰੀਕੇ ਨਾਲ ਮਦਦ ਕਰ ਰਹੀ ਹੈ ਤਾਂ ਕੀ ਇਨਸਾਫ ਦੀ ਮੰਗ ਕੀਤੀ ਜਾ ਸਕਦੀ ਹੈ। ਇਹ ਸਰਕਾਰਾਂ ਚਾਹੇ ਪਿਛਲੀ ਸਰਕਾਰ ਸੀ, ਉਹ ਬਾਦਲ ਪਰਿਵਾਰ ਦੀ ਮਦਦ ਕਰਦੀ ਰਹੀ ਸੀ ਅਤੇ ਮੌਜੂਦਾ ਸਰਕਾਰ ਪੂਰੇ ਤਰੀਕੇ ਨਾਸ ਸੁਮੇਧ ਸੈਣੀ ਦੀ ਮਦਦ ਕਰ ਰਹੀ ਹੈ। ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਾਲੇ ਤੱਕ ਬਲੈਂਕੇਟ ਬੇਲ ਖਿਲਾਫ ਅਪੀਲ ਦਾਇਰ ਨਹੀਂ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਜੇ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸੈਣੀ ਦੀ ਬਲੈਂਕੇਟ ਬੇਲ ਖਿਲਾਫ ਅਪੀਲ ਜਲਦ ਤੋਂ ਜਲਦ ਨਾ ਦਾਇਰ ਕੀਤੀ ਤਾਂ ਅਸੀਂ ਇਸਦੇ ਖਿਲਾਫ ਕਾਰਵਾਈ ਕਰਾਂਗੇ ਅਤੇ ਸਾਡੀ ਪਾਰਟੀ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕਰੇਗੀ।