ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਖਡੂਰ ਸਾਹਿਬ (Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਹੋਰ ਕਈ ਸਾਥੀਆਂ ਉੱਤੇ ਲਗਾਇਆ ਐਨਐਸਏ ਵਧਾ ਦਿੱਤਾ ਹੈ। ਜਿਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਵੱਲੋਂ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਲੋਕਾਂ ਨੇ ਚੁਣਿਆ ਹੈ। ਉਹ ਸਰਕਾਰ ਦੁਆਰਾ ਵਧਾਏ ਗਏ ਐਨਐਸਏ ਦੀ ਨਿੰਦਾ ਕਰਦੇ ਹਨ।
ਚੰਨੀ ਨੇ ਕਿਹਾ ਕਿ ਲੋਕਾਂ ਦੇ ਦਿੱਤੇ ਫਤਵੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ। ਲੋਕਾਂ ਵੱਲੋਂ ਅੰਮ੍ਰਿਤਪਾਲ ਨੂੰ ਵੋਟਾਂ ਪਾ ਕੇ ਆਪਣਾ ਨੁਮਾਇੰਦਾ ਬਣਾਇਆ ਹੈ। ਅੰਮ੍ਰਿਤਪਾਲ ਨੂੰ ਮੌਕਾ ਦੇਣਾ ਚਾਹਿਦਾ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਚੁਣਿਆ ਹੈ, ਉਹ ਉਨ੍ਹਾਂ ਦਾ ਨੁਮਾਇੰਦਗੀ ਕਰ ਸਕੇ। ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਬਿਨ੍ਹਾਂ ਕਾਰਨ ਐਨਐਸਏ ਵਧਾਉਣਾ ਸਹੀ ਨਹੀਂ ਹੈ।
ਇਹ ਵੀ ਪੜ੍ਹੋ – ਜਲੰਧਰ ਜ਼ਿਮਨੀ ਚੋਣ ‘ਚ AAP ਉਮੀਦਵਾਰ ਸਭ ਤੋਂ ਅਮੀਰ! ਕਾਂਗਰਸੀ ਦਾਅਵੇਦਾਰ ਪੜਿਆ ਲਿਖਿਆ! ਬੀਜੇਪੀ ਉਮੀਦਵਾਰ ਦਾ ਕ੍ਰਿਮਿਨਲ ਰਿਕਾਰਡ