‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਡਿਜਿਟਲ ਤਰੀਕੇ ਨੂੰ ਹੋਰ ਅਹਿਮ ਕਰਨ ਲਈ ਸਰਕਾਰ ਵੱਲੋਂ ਸਾਲ 2017 ਵਿੱਚ ਲਾਂਚ ਐੱਮ ਅਧਾਰ (mADHAR) ਐਪ ਵਿੱਚ ਹੁਣ ਜ਼ਰੂਰੀ ਬਦਲਾਅ ਕੀਤੇ ਹਨ। ਇਸ ਐਪ ਨੂੰ ਯੂਆਈਡੀਏਆਈ (UIDAI) ਨੇ ਬਣਾਇਆ ਹੈ। ਹੁਣ ਯੂਜ਼ਰ ਐੱਮ ਅਧਾਰ (mADHAR) ਨਾਲ ਪੰਜ ਵਿਅਕਤੀਆਂ ਦੇ ਅਧਾਰ ਕਾਰਡ ਪ੍ਰੋਫਾਇਲ ਨਾਲ ਜੋੜ ਸਕਦੇ ਹਨ। ਇਸ ਤੋਂ ਪਹਿਲਾਂ ਵੱਧ ਤੋਂ ਵੱਧ ਤਿੰਨ ਪ੍ਰੋਫਾਇਲ ਜੁੜ ਸਕਦੀਆਂ ਸਨ। ਇਸ ਵਿੱਚ ਯੂਜ਼ਰ ਦਾ ਨਾਂ, ਲਿੰਗ, ਜਨਮ ਦਿਨ ਦੀ ਤਰੀਕ ਤੇ ਪੱਕੇ ਪਤੇ ਸਮੇਤ ਅਧਾਰ ਨੰਬਰ ਲਿੰਕ ਹਨ।