ਬਿਉਰੋ ਰਿਪੋਰਟ – ਅਕਾਲੀ ਦਲ ਦੇ ਬਾਗ਼ੀ ਗੁੱਟ ਦੀ ਅਗਵਾਈ ਕਰ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਤਲਖ ਅੰਦਾਜ਼ ਵਿੱਚ ਹੁਣ ਆਰ-ਪਾਰ ਦੀ ਲੜਾਈ ਦਾ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸੁਖਬੀਰ ਸਿੰਘ ਬਾਦਲ ਖੁਦ ਪ੍ਰਧਾਨਗੀ ਤੋਂ ਲਾਂਭੇ ਹੋਣ ਜਾਣ, ਉਹ ਪਾਰਟੀ ਨੂੰ ਤੋੜਨ ਦਾ ਕੰਮ ਨਾ ਕਰਨ। ਇੱਕ ਪ੍ਰਾਈਵੇਟ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਤੁਸੀਂ ਆਪਣਾ ਦਫਤਰ ਕਿੱਥੇ ਬਣਾਉਣਗੇ ਤਾਂ ਚੰਦੂਮਾਜਰਾ ਨੇ ਕਿਹਾ ਅਸੀਂ ਨਵੀਂ ਪਾਰਟੀ ਨਹੀਂ ਬਣਾਉਣ ਜਾ ਰਹੇ ਹਾਂ ਅਸੀਂ ਵੀ ਅਕਾਲੀ ਦਲ ਵਾਲੇ ਦਫ਼ਤਰ ਦੇ ਵਿੱਚ ਜਾਕੇ ਬੈਠਾਗੇ। ਉਨ੍ਹਾਂ ਕਿਹਾ ਇਕਬਾਲ ਸਿੰਘ ਝੂੰਦਾਂ ਦੀ ਰਿਪੋਰਟ ਨੇ ਸਾਫ ਕਰ ਦਿੱਤਾ ਸੀ ਕਿ ਪ੍ਰਧਾਨ ਬਦਲਣਾ ਚਾਹੀਦਾ ਹੈ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ।
ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ‘ਤੇ ਤੰਜ ਕੱਸ ਦੇ ਹੋਏ ਕਿਹਾ ਤੁਸੀਂ ਧੜੇ ਦੇ ਵਜੋਂ ਕੰਮ ਨਾ ਕਰੋ, ਲੋਕਾਂ ਦੀ ਅਵਾਜ਼ ਸੁਣੋ। 5 ਵਾਰ ਤੁਹਾਡੀ ਅਗਵਾਈ ਵਿੱਚ ਹਾਰ ਹੋਈ ਹੈ, ਜੇਕਰ ਕੋਈ ਉਨ੍ਹਾਂ ਨੂੰ ਕਮੀਆਂ ਬਾਰੇ ਦੱਸ ਰਿਹਾ ਹੈ ਤਾਂ ਉਹ ਕਿਵੇਂ ਪਾਰਟੀ ਵਿਰੋਧੀ ਗੱਲ ਹੋ ਸਕਦੀ ਹੈ। ਚੰਦੂਮਾਜਰਾ ਨੇ ਕਿਹਾ ਅੱਜ ਉਹ ਲੋਕ ਸਾਡੇ ‘ਤੇ ਉਂਗਲਾਂ ਚੁੱਕ ਰਹੇ ਹਨ ਜਿੰਨਾਂ ਨੇ ਕਦੇ 1 ਮਿੰਟ ਜੇਲ੍ਹ ਨਹੀਂ ਕਟੀ ਹੈ। ਚੰਦੂਮਾਜਰਾ ਨੂੰ ਬਾਗ਼ੀ ਗੁੱਟ ਦੇ ਆਗੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਸੀਂ ਇੱਕ ਮਤਾ ਪਾਕੇ ਧਰਮ ਅਤੇ ਸਿਆਸੀ ਸੁਮੇਲ ਦੀ ਹਮਾਇਤ ਕੀਤੀ ਹੈ। ਅਸੀਂ ਅਜਿਹੇ ਪ੍ਰਧਾਨ ਚਾਹੁੰਦੇ ਹਾਂ ਜੋ ਧਰਮ ਅਤੇ ਸਿਆਸਤ ਦੋਵਾਂ ਨੂੰ ਸਮਝੇ ਅਤੇ ਨਿਰਪੱਖ ਅਤੇ ਬੇਦਾਗ਼ ਸ਼ਖਸੀਅਤ ਹੋਵੇ। ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸੀ ਕਿ ਸਾਡੇ ਵਿੱਚੋਂ ਕੋਈ ਵੀ ਪ੍ਰਧਾਨਗੀ ਦਾ ਦਾਅਵੇਦਾਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ – ਸਰਨਾ ਨੇ ਭਾਜਪਾ ਨੂੰ ਦਿੱਤੀ ਚਣੌਤੀ, ਜੋ ਕਰਨਾ ਕਰ ਲੋ, ਬਾਗੀਆਂ ਨੂੰ ਦਿੱਤੀ ਨਸੀਹਤ