Punjab

ਕਿਸੇ ਨੇ ਰੋਕਿਆ ਸੀ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ, ਕਿਸ ਨੇ ਮਾਰੇ ਮੋਦੀ ਦੇ ਤਰਲੇ, ਚੰਦੂਮਾਜਰਾ ਨੇ ਸੁਖਬੀਰ ਨੂੰ ਕੀਤੇ ਸਵਾਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਵੱਲੋਂ ਪ੍ਰੈਸ ਕਾਪਫਰੰਸ ਕਰਕੇ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਉੱਤੇ ਤੰਜ ਕੱਸੇ ਹਨ। ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਪ੍ਰੈਸ ਕਾਨਫਰੰਸ ਦੀ ਅਗਵਾਈ ਕੀਤੀ।

ਕੁਝ ਬੰਦੇ ਬਚਾ ਰਹੇ ਸੁਖਬੀਰ ਨੂੰ – ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ 3 -4 ਦਿਨਾਂ ਤੋਂ ਚੰਡੀਗੜ੍ਹ ਵਿੱਚ ਸਲੈਕਟਡ ਬੰਦਿਆਂ ਵੱਲੋਂ ਇਕ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ਿ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਆਪਣੇ ਮਨਚਾਹੇ ਬੰਦੇ ਇਕੱਠੇ ਕਰਕੇ ਆਪ ਹੀ ਇਕ ਧੜਾ ਪੈਦਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਇਕ ਹਫਤੇ ਤੋਂ ਸੁਖਬੀਰ ਬਾਦਲ ਨੇ ਪਾਰਟੀ ਨੂੰ ਧੜਿਆਂ ਵਿੱਚ ਵੰਡਿਆ ਹੋਇਆ ਹੈ। ਉਨ੍ਹਾਂ ਵੱਲੋਂ ਪਾਰਟੀ ਨੂੰ ਖੇਂਰੂ ਖੇਂਰੂ ਕਰਕੇ ਇਕ ਧੜੇ ਦੀ ਅਗਵਾਈ ਕੀਤੀ ਜਾ ਰਹੀ ਹੈ।

ਅਕਾਲ ਤਖਤ ਸਾਹਿਬ ‘ਤੇ ਜਾਣਗੇ

ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਦੇਖਣ ਵਾਲੇ ਉਹ ਲੋਕ ਜੋ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ ਉਨ੍ਹਾਂ ਪਰਿਵਾਰ ਨੇ ਅਕਾਲੀ ਦਲ ਨੂੰ ਬਚਾਉਣ ਲਈ, ਸੱਤਾ ਵਿੱਚ ਲਿਆਉਣ ਲਈ ਜੇਲਾਂ ਕੱਟੀਆਂ ਹਨ। ਉਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ, ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ ,ਟੌਹੜਾ ਬਰਨਾਲਾ ਗੁਲਸਨ, ਵਡਾਲਾ ਅਤੇ ਢੇਡ ਦਰਜਨ ਤੋਂ ਵੱਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਕਈ ਹੋਰ ਪਰਿਵਾਰ ਹਨ ਜੋ ਅਕਾਲੀ ਦਲ ਨੂੰ ਬਚਾਉਣ ਲਈ ਅਤੇ ਮਜ਼ਬੂਤ ਕਰਨ ਲਈ ਅਕਾਲ ਤਖਤ ਵਿਖੇ ਨਤਮਸਤਕ ਹੋ ਕੇ ਭੁੱਲ ਬਖਸਾਉਣ ਲਈ 1 ਜੁਲਾਈ ਨੂੰ 11 ਵਜੇ ਅਰਦਾਸ ਕਰੇਗਾ।

ਭਾਜਪਾ ਦਾ ਏਜੰਟ ਦੱਸਣਾ ਗਲਤ

ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਬਹੁਤ ਅਫਸੋਸ ਹੈ ਕਿ ਜੋ ਲੋਕ ਇਕ ਵਿਅਕਤੀ ਨੂੰ ਬਚਾਉਣ ਲਈ ਚੰਡੀਗੜ੍ਹ ‘ਚ ਇਕੱਠੇ ਹੋਏ ਹਨ, ਉਨ੍ਹਾਂ ਨੇ ਜਲੰਧਰ ‘ਚ ਮੀਟਿੰਗ ਕਰਨ ਵਾਲੇ ਲੀਡਰਾਂ ਨੂੰ ਬਹੁਤ ਤਾਨੇ ਮਿਹਨੇ ਮਾਰੇ ਹਨ। ਉਨ੍ਹਾਂ ਸਾਨੂੰ ਭਾਜਪਾ ਦਾ ਏਜੰਟ, ਦੱਸਿਆ ਹੈ। ਚੰਦੂਮਾਜਰਾ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪ ਭਾਜਪਾ ਦੀਆਂ ਸਰਕਾਰਾਂ ਵਿੱਚ ਵਜੀਰਿਆਂ ਦੇ ਆਨੰਦ ਮਾਨੇ ਹਨ।

ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ

ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਇਹ ਉਹ ਲੋਕ ਹਨ ਜਿਨ੍ਹਾਂ ਅਕਾਲੀ ਦਲ ਅਤੇ ਬਸਪਾ ਨਾਲ ਲੜੀ ਸਾਂਝੀ ਚੋਣ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਬਿਨ੍ਹਾਂ ਸ਼ਰਤ ਭਾਜਪਾ ਨਾਲ ਜੱਫੀ ਪਾਈ ਸੀ। ਇਹ ਲੋਕ ਤਾਂ ਭਾਜਪਾ ਦੇ ਏਜੰਟ ਨਹੀਂ ਬਣੇ। ਜਿਨ੍ਹਾਂ ਸੀਨੀਅਰ ਲੀਡਰਾਂ ਨੂੰ ਇਗਨੋਰ ਕਰਕੇ ਵਜਾਰਤਾਂ ਲਈਆਂ ਹਨ ਉਹ ਲੋਕ ਭਾਜਪਾ ਦੇ ਏਜੰਟ ਨਹੀਂ ਬਣੇ। ਇਨ੍ਹਾਂ ਲੋਕਾਂ ਨੇ ਹੀ ਚੰਡੀਗੜ੍ਹ ਦੀ ਮੇਅਰ ਦੀ ਚੋਂਣ ਵਿੱਚ ਭਾਜਪਾ ਨੂੰ ਵੋਟ ਪਾਈ ਸੀ ਅਤੇ ਰਾਸ਼ਟਰਪਤੀ ਦੀ ਵੋਟ ਭਾਜਪਾ ਨੂੰ ਪਾਈ ਸੀ ਉਹ ਤਾਂ ਭਾਜਪਾ ਦੇ ਏਜੰਟ ਨਹੀਂ ਬਣੇ।

ਸੁਖਬੀਰ ਨੇ ਕੀਤੀ ਸੀ ਕਿਸਾਨੀ ਕਾਨੂੰਨਾਂ ਦੀ ਹਿਮਾਇਤ

ਚੰਦੂਮਾਜਰਾ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਕਿਸਾਨੀ ਕਾਨੂੰਨਾਂ ਦੀ ਵੀ ਹਿਮਾਇਤ ਕਰਦੇ ਸਨ। ਇਥੋਂ ਤੱਕ ਕੀ ਪਰਕਾਸ਼ ਸਿੰਘ ਬਾਦਲ ਤੋਂ ਕਿਸਾਨੀ ਕਾਨੂੰਨਾਂ ਦੇ ਹੱਕ ਵਿੱਚ ਵੀ ਬਿਆਨ ਦਵਾਏ ਸਨ।

ਨਰਿੰਦਰ ਮੋਦੀ ਦੇ ਸੁਖਬੀਰ ਨੇ ਮਾਰੇ ਤਰਲੇ- ਚੰਦੂਮਾਜਰਾ

ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਲੋਕ ਸਭਾ ਚੋਣ ਤੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਬਿਨਾਂ ਧਿਆਨ ਵਿੱਚ ਲਿਆਦੇ ਸੁਖਬੀਰ ਬਾਦਲ ਨੇ ਇਕੱਲੇ ਹੀ ਸੀਟਾਂ ਦੀ ਵੰਡ ਲਈ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਸੁਖਬੀਰ ਵੱਲੋਂ ਮੋਦੀ ਦੇ ਸਾਹਮਣੇ ਤਰਲੇ ਤੱਕ ਕੱਢੇ ਗਏ ਸਨ ਪਰ ਭਾਜਪਾ ਨੇ ਮਰਜੀ ਮੁਤਾਬਕ ਸੀਟਾਂ ਨਹੀਂ ਦਿੱਤੀਆਂ ਪਰ ਹੁਣ ਇਹ ਪੰਥ ਅਤੇ ਪੰਥਕ ਮਸਲਿਆਂ ਨੂੰ ਲੈ ਕੇ ਪੋਚਾ ਪਾਚੀ ਕਰ ਰਹੇ ਹਨ। ਇਹ ਸਭ ਤਾਂ ਦੁੱਧ ਧੋਤੇ ਹੋ ਗਏ ਪਰ ਜੋ ਲੀਡਰ ਪਾਰਟੀ ਦੀ ਮਜ਼ਬੂਤੀ ਲਈ ਮੰਥਨ ਕਰਕੇ ਹੱਲ਼ ਕੱਢ ਰਹੇ ਸੀ, ਜੋ ਲੋਕ ਸੁਖਬੀਰ ਬਾਦਲ ਨੂੰ ਕਹਿ ਰਹੇ ਸੀ ਕਿ ਲੋਕਾਂ ਦੇ ਫਤਵੇ ਨਾਲ ਟੱਕਰ ਨਾ ਲਵੋ। ਲੋਕਾਂ ਨੇ ਵਾਰ-ਵਾਰ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ, ਜਿਸ ਨੂੰ ਦੇਖਦੇ ਹੋਏ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। 

ਨਹੀਂ ਸੱਦਿਆ ਮੀਟਿੰਗ ਵਿੱਚ

ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਮੀਟਿੰਗ ਵਿੱਚ ਤਾਂ ਸੱਦਿਆ ਨਹੀਂ, ਜਿਸ ਕਰਕੇ ਮੀਡੀਆਂ ਦੇ ਰਾਹੀਂ ਸੁਖਬੀਰ ਨੂੰ ਅਹੁਦਾ ਛੱਡਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਇਕ ਹੋਰ ਤਜਵੀਜ ਰੱਖੀ ਸੀ ਕਿ ਜੋ ਪਹਿਲਾਂ ਵੀ ਅਕਾਲੀ ਦਲ ਦੀ ਪਰਮਪਰਾ ਰਹੀ ਹੈ ਕਿ ਕਿਸੇ ਪੰਥਕ ਚਿਹਰੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ।

ਸਾਡੇ ਵਿੱਚੋਂ ਨਹੀਂ ਹੋਵੇਗਾ ਕੋਈ ਪ੍ਰਧਾਨ, ਪ੍ਰਧਾਨ ਨਹੀਂ ਹੋਵੇਗਾ ਮੁੱਖ ਮੰਤਰੀ

ਚੰਦੂਮਾਜਰਾ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਸਾਡੇ ਵਿਚੋਂ ਕੋਈ ਵੀ ਪ੍ਰਧਾਨ ਦੇ ਅਹੁਦੇ ਦਾ ਦਾਅਵੇਦਾਰ ਨਹੀਂ ਹੋਵੇਗਾ ਅਤੇ ਜੋ ਪਾਰਟੀ ਦੇ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਦਾ ਦਾਅਵੇਦਰ ਨਹੀਂ ਹੋਵੇਗਾ।

ਟੌਹੜਾ ਦਾ ਵੀ ਕੀਤਾ ਜ਼ਿਕਰ

ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿਸਾਨੂੰ ਭਾਜਪਾ ਦੇ ਏਜੰਟ ਕਿਹਾ ਗਿਆ ਹੈ। ਉਨ੍ਹਾਂ ਟੌਹੜਾ ਦਾ ਜਿਕਰ ਕਰਦਿਆਂ ਕਿਹਾ ਕਿ ਜਦੋਂ ਅਕਾਲੀ ਸਰਕਾਰ ਹੁੰਦਿਆਂ ਆਦਮਪੁਰ ਦੀ ਸੀਟ ਪਾਰਟੀ ਹਾਰ ਗਈ ਸੀ ਤਾਂ ਉਨ੍ਹਾਂ ਨੂੰ ਕਾਂਗਰਸ ਦੇ ਏਜੰਟ ਦੱਸਿਆ ਗਿਆ ਸੀ ਅਤੇ ਹੁਣ ਇਨ੍ਹਾਂ ਲੋਕਾਂ ਵੱਲੋਂ ਅੰਮ੍ਰਿਤਪਾਲ ਨੂੰ ਵੀ ਆਰਐਸਐਸ ਦਾ ਏਜੰਟ ਦੱਸਿਆ ਸੀ।

ਹਰਸਿਮਰਤ ਨੂੰ ਅਜਿਹਾ ਭਾਸ਼ਾ ਨਹੀਂ ਦਿੰਦੀ ਸ਼ੋਭਾ

ਚੰਦੂਮਾਜਰਾ ਨੇ ਕਿਹਾ ਕਿ ਹਰਸਿਮਰਤ ਵੱਲੋਂ ਵਰਤੀ ਭਾਸ਼ਾ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਨੰ ਭਾਸ਼ਾ ‘ਤੇ ਕੰਟਰੋਲ ਰੱਖਂਣਾ ਚਾਹਿਦਾ ਹੈ। ਜਿਨ੍ਹਾਂ ਨਾਲ ਕੰਮ ਕੀਤਾ ਹੋਵੇ ਉਨ੍ਹਾਂ ਲਈ ਗਲਤ ਬੋਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਅਕਾਲ ਤਖਤ ਨੂੰ ਭੇਜੀ ਜਾਵੇਗੀ ਚਿੱਠੀ

ਚੰਦੂਮਾਜਰਾ ਨੇ ਕਿਹਾ ਕਿ ਅਕਾਲ ਤਖਤ ‘ਤੇ ਜਾਣ ਲਈ ਇਕ ਚਿੱਠੀ ਵੀ ਭੇਜੀ ਜਾਵੇਗੀ। ਕਿਨਾਂ ਲੋਕਾਂ ਵੱਲੋੋਂ ਮਾਫੀ ਮੰਗੀ ਜਾਵੇਗੀ ਉਸ ਦੀ ਜਾਣਕਾਰੀ ਚਿੱਠੀ ‘ਚ ਦਿੱਤੀ ਜਾਵੇਗੀ। ਜਿਨਾਂ ਨੇ ਅਹੁਦਿਆਂ ਉੱਤੇ ਰਹਿੰਦੇ ਹੋਏ ਗਲਤੀ ਕੀਤੀ ਹੈ ਉਹ ਹੀ ਅਕਾਲ ਤਖਤ ਉੱਤੇ ਜਾਣਗੇ

ਅਕਾਲੀ ਦਲ ਬਚਾਓ ਲਹਿਰ ਚਲਾਈ ਜਾਵੇਗੀ

ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਬਚਾਓ ਲਹਿਰ ਨੂੰ ਚਲਾਇਆ ਜਾਵੇਗਾ। ਇਸ ਲਈ ਉਹ ਧਾਰਮਿਕ ਹਸਤੀਆਂ, ਰਾਜਨੀਤੀਕ ਅਤੇ ਸਮਾਜਿਕ ਸਖਸੀਅਤਾਂ ਅਤੇ ਚੰਗੇ ਲੋਕਾਂ ਤੱਕ ਪਹੁੰਚ ਕਰਨਗੇ, ਜੋ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ। ਉਨ੍ਹਾਂ ਵਿੱਚੋਂ ਫਿਰ ਜੋ ਵੀ ਕੰਨਸੈਸਰ ਬਣੇਗਾ ਉਸ ਨੂੰ ਲਹਿਰ ਦੀ ਅਗਵਾਈ ਦਾ ਮੌਕਾ ਦਿੱਤਾ ਜਾਵੇਗਾ।

ਪਾਰਟੀ ਉਮੀਦਵਾਰ ਦੀ ਮਦਦ ਨਾ ਕਰਨਾ ਮੰਦਭਾਗਾ

ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਦਾ ਪ੍ਰਧਾਨ ਆਪਣੇ ਹੀ ਉਮੀਦਵਾਰ ਤੋਂ ਪਿੱਛੇ ਹਟ ਰਿਹਾ ਹੈ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਉਸ ਦੀ ਮਦਦ ਕਰਨ ਦੀ ਥਾਂ ਪਾਰਟੀ ਸਿੰਬਲ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹਰਸਿਮਰਤ ਨੂੰ ਜਿਤਾਉਣ ਲਈ ਚੰਡੀਗੜ੍ਹ ਉਮੀਦਵਾਰ ਦੀ ਦਿੱਤੀ ਬਲੀ

ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਇਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸੀਟ ਜਿੱਤਣ ਲਈ ਸੁਖਬੀਰ ਨੇ ਚੰਡੀਗੜ ਤੋਂ ਖੜਾ ਕੀਤਾ ਉਮੀਦਵਾਰ ਵੀ ਦਬਕਾ ਮਾਰ ਕੇ ਬਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਤੋਂ ਪਾਰਟੀ ਦੀ ਉਮੀਦਵਾਰ ਬਹੁਤ ਮਿਹਨਤ ਕਰ ਰਹੀ ਹੈ। ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ –  ਅਕਾਲੀ ਦਲ ਦੇ ਵਿਵਾਦ ‘ਤੇ ਚੰਨੀ ਦਾ ਬਿਆਨ