Punjab

ਜਥੇਦਾਰਾਂ ਨੂੰ ਹਟਾਉਣ ਦਾ ਵਧਿਆ ਵਿਵਾਦ, ਬਾਈਕਾਟ ਦੀ ਚੇਤਾਵਨੀ

ਬਿਉਰੋ ਰਿਪੋਰਟ – ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਸੇਵਾ ਮੁਕਤ ਕਰਨ ਤੋਂ ਬਾਅਦ ਵਿਰੋਧ ਵਧਦਾ ਹੀ ਜਾ ਰਿਹਾ ਹੈ। ਚੰਡੀਗੜ੍ਹ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸਭਾ ਦੇ ਮੁੱਖ ਦਫਤਰ ਵਿਚ ਹੋਈ, ਜਿਸ ਵਿਚ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕੱਤ ਕਰਨ ਬਾਰੇ ਮਤਾ ਪ੍ਰਵਾਨ ਕੀਤਾ ਗਿਆ। ਹੋਈ ਇਸ ਇਕੱਤਰਤਾ ਵਿਚ ਫੈਸਲਾ ਲਿਆ ਕਿ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦਾ ਕਾਲੀਆਂ ਝੰਡੀਆਂ ਲੈ ਕੇ ਘੇਰਾਓ ਅਤੇ ਸਮਾਜਕ ਬਾਈਕਾਟ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰ ਬਾਦਲਾਂ ਵਿਰੁੱਧ ਬਗਾਵਤ ਕਰਕੇ ਅਕਾਲ ਤਖ਼ਤ ਸਾਹਿਬ ਨਾਲ ਖੜਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੁੜੈਣ ਸਾਹਿਬ ਰਾਏਪੁਰ ਸਾਹਿਬ ਨੂੰ ਛੱਡਕੇ ਬਾਕੀ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰਾਂ ਦਾ ਘੇਰਾਓ ਕੀਤਾ ਜਾਵੇ। ਜਿਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰ ਸਿੰਘ ਸਾਹਿਬਾਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਹੈ ਤਾਂ ਜੇ 2 ਦਸੰਬਰ ਦੇ ਹੁਕਮਨਾਮੇ ਨੂੰ ਨਵੇਂ ਥਾਪੇ ਗਏ ਮਹੱਤ ਸੇਵਾ ਦਾਸ ਜਥੇਦਾਰਾਂ ਤੋਂ ਬਦਲਾਵਿਆ ਜਾ ਸਕੇ। ਇਹਨਾਂ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਕੇ ਪੰਥ ਵਿਰੋਧੀ ਤਾਕਤਾਂ ਨੂੰ ਖੁਸ਼ ਕਰ ਰਹੇ ਹਨ।

ਇਹ ਵੀ ਪੜ੍ਹੋ – ਨਿਹੰਗ ਸਿੰਘ ਬੁੱਢਾ ਦਲ ਜਥੇਬੰਦੀ ਦਾ ਵੱਡਾ ਐਲਾਨ