ਚੰਡੀਗੜ੍ਹ ਨਗਰ ਨਿਗਮ ਲਈ ਅੱਜ ਨਵੇਂ ਮੇਅਰ ਦੀ ਚੋਣ ਕੀਤੀ ਜਾ ਰਹੀ ਹੈ। ਬੇਸ਼ੱਕ ਚੰਡੀਗੜ੍ਹ ਵਿੱਚ MC ਪੰਜ ਸਾਲ ਵਿੱਚ ਇੱਕ ਵਾਰ ਹੀ ਚੁਣੇ ਜਾਂਦੇ ਹਨ। ਪਰ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ। ਮੇਅਰ ਬਣਾਉਣ ਲਈ 19 ਮੈਂਬਰਾਂ ਦਾ ਸਮਰਥਨ ਚਾਹੀਦਾ ਹੈ।
ਪਿਛਲੀ ਸਾਲ ਚੋਣ ਪ੍ਰੀਕ੍ਰਿਆ ਤੇ ਸਵਾਲ ਉੱਠੇ ਸਨ। ਇਸ ਲਈ ਇਸ ਸਾਲ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਸੇਵਾ ਮੁਕਤ ਜੱਜ ਨੂੰ ਚੋਣ ਪ੍ਰੀਕਿਆ ਤੇ ਨਿਗਰਾਨੀ ਰੱਖਣ ਦੀ ਜਿੰਮੇਦਾਰੀ ਸੌਂਪੀ ਹੈ।
ਸਭ ਤੋਂ ਪਹਿਲਾਂ ਮੇਅਰ ਦੇ ਅਹੁਦੇ ਲਈ ਹੋ ਰਹੀ ਹੈ ਵੋਟਿੰਗ। ਉਸ ਤੋਂ ਬਾਅਦ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਆਹੁਦੇ ਲਈ ਵੋਟਿੰਗ ਹੋਵੇਗੀ
ਚੰਡੀਗੜ੍ਹ ਦੇ ਸਾਂਸਦ ਹੋਣ ਦੇ ਨਾਮ ਤੇ ਮਨੀਸ਼ ਤਿਵਾੜੀ ਨੇ ਆਪਣੀ ਵੋਟ ਪਾਈ। ਚੰਡੀਗੜ੍ਹ ਦਾ ਸਾਂਸਦ ਨਿਗਮ ਦੀਆਂ ਚੋਣਾਂ ਵਿੱਚ ਵੋਟ ਪਾਉਂਦਾ ਹੈ। ਤਿਵਾੜੀ ਦੀ ਵੋਟ ਨਾਲ ਇੰਡੀਆ ਗੱਠਜੋੜ ਮਜ਼ਬੂਤ ਸਥਿਤੀ ਵਿੱਚ ਹੈ
ਇਸ ਸਮੇਂ ਸਦਨ ਵਿੱਚ ਆਮ ਆਦਮੀ ਪਾਰਟੀ ਦੇ 13 ਕੌਂਸਲਰ ਹਨ। ਕਾਂਗਰਸ ਕੋਲ 6 ਕੌਂਸਲਰ ਹਨ। ਜਦੋਂ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਜਿਸ ਕੋਲ 16 ਕੌਂਸਲਰ ਹਨ। ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਕਾਰਨ ਭਾਜਪਾ ਕਮਜ਼ੋਰ ਨਜ਼ਰ ਆ ਰਹੀ ਹੈ।