India

5 ਦਿਨ ਭਿਆਨਕ ਗਰਮੀ ਦਾ ਅਲਰਟ! 19 ਜੂਨ ਨੂੰ ਮੌਸਮ ਬਦਲਣ ਦੇ ਆਸਾਰ

ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਤਾਪਮਾਨ ਅਜੇ ਵੀ 44 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਕੱਲ੍ਹ ਇਹ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਗਰਮੀ ਕਾਰਨ ਬਿਜਲੀ ਦੀ ਖਪਤ ਵੀ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਅੱਤ ਦੀ ਗਰਮੀ ਦਾ ਔਰੈਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 19 ਜੂਨ ਨੂੰ ਮੌਸਮ ‘ਚ ਕੁਝ ਬਦਲਾਅ ਦੇਖਣ ਨੂੰ ਮਿਲਣ ਦੀ ਉਮੀਦ ਹੈ।

ਵਧਦੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਵੀ ਵਧ ਗਈ ਹੈ। ਵਿਭਾਗ ਮੁਤਾਬਕ ਕੱਲ੍ਹ ਬਿਜਲੀ ਦੀ ਮੰਗ 438 ਮੈਗਾਵਾਟ ਸੀ। ਵੀਰਵਾਰ ਨੂੰ ਬਿਜਲੀ ਦੀ ਖਪਤ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਉਸ ਦਿਨ ਬਿਜਲੀ ਦੀ ਮੰਗ 449 ਮੈਗਾਵਾਟ ਤੱਕ ਪਹੁੰਚ ਗਈ ਸੀ। ਇਸ ਕਾਰਨ ਸਾਰੀਆਂ ਬਿਜਲੀ ਦੀਆਂ ਲਾਈਨਾਂ ਓਵਰਲੋਡ ਚੱਲ ਰਹੀਆਂ ਹਨ।

ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ ਤੇ ਸਿੱਕਮ ‘ਚ ਮਾਨਸੂਨ ਸਰਗਰਮ ਹੋ ਗਿਆ ਹੈ ਪਰ ਇਸ ਦੇ ਚੰਡੀਗੜ੍ਹ ਪਹੁੰਚਣ ‘ਚ ਦੇਰੀ ਹੋ ਸਕਦੀ ਹੈ। ਜੇਕਰ ਮਾਨਸੂਨ ਦੇਰੀ ਨਾਲ ਆਉਂਦਾ ਹੈ ਤਾਂ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਵੀ ਦੇਰੀ ਨਾਲ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਫਿਲਹਾਲ ਰਾਹਤ ਦੀ ਉਮੀਦ ਘੱਟ ਹੈ।

ਹਾਲਾਂਕਿ ਜੁਲਾਈ ਦੇ ਪਹਿਲੇ ਹਫ਼ਤੇ ਮਾਨਸੂਨ ਚੰਡੀਗੜ੍ਹ ਪਹੁੰਚ ਜਾਵੇਗਾ। ਫਿਰ ਤਾਪਮਾਨ ਘਟੇਗਾ। ਇਸ ਵੇਲੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਹੈ ਜੋ ਕਿ ਆਮ ਨਾਲੋਂ 5 ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ 28.5 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਹੈ। ਹਵਾ ਵਿੱਚ ਨਮੀ 44 ਫੀਸਦੀ ਰਹੀ, ਜਿਸ ਕਾਰਨ ਦਿਨ ਭਰ ਗਰਮ ਹਵਾਵਾਂ ਚੱਲਦੀਆਂ ਰਹੀਆਂ।