ਬਿਉਰੋ ਰਿਪੋਰਟ: ਚੰਡੀਗੜ੍ਹ ਵਿੱਚ ਵਾਹਨਾਂ ਦੇ ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ। ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਇਹ ਕੀਮਤ ਕਾਰ ਦੀ ਕੀਮਤ ਤੋਂ ਵੀ ਜ਼ਿਆਦਾ ਹੈ। ਚੰਡੀਗੜ੍ਹ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (RLA) ਦੀ ਨਿਲਾਮੀ ਵਿੱਚ ਪ੍ਰਸ਼ਾਸਨ ਨੂੰ 1,92,69,000 ਰੁਪਏ ਮਿਲੇ ਹਨ। ਵੀਆਈਪੀ ਨੰਬਰ ਖ਼ਰੀਦਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ ਹੈ।
ਨਵੀਂ ਵਾਹਨ ਰਜਿਸਟ੍ਰੇਸ਼ਨ ਨੰਬਰ ਸੀਰੀਜ਼ “CH01-CX” ਅਤੇ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ/ਵਿਸ਼ੇਸ਼ ਨੰਬਰਾਂ ਦੀ ਈ-ਨਿਲਾਮੀ ਚੰਡੀਗੜ੍ਹ RLA ਵਿਖੇ 25 ਤੋਂ 27 ਨਵੰਬਰ ਤੱਕ ਕਰਵਾਈ ਗਈ। ਇਸ ਵਿੱਚ ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ। ਦੂਜਾ ਨੰਬਰ CH01-CX-0007 8 ਲੱਖ 90 ਹਜ਼ਾਰ ਰੁਪਏ ਵਿੱਚ ਵਿਕਿਆ। ਜਦੋਂ ਕਿ CH01CX0005 8 ਲੱਖ 11 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਹੈ।
ਇਨ੍ਹਾਂ ਨੰਬਰਾਂ ’ਤੇ ਵੀ ਖ਼ਰਚ ਕੀਤੇ ਗਏ ਲੱਖਾਂ ਰੁਪਏ
ਕੁਝ ਹੋਰ ਖਾਸ ਨੰਬਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ CH01CX0009 ਨੰਬਰ 7 ਲੱਖ 99 ਹਜ਼ਾਰ ਰੁਪਏ ਵਿੱਚ, CH01CX9999 ਨੰਬਰ 6 ਲੱਖ 1 ਹਜ਼ਾਰ ਰੁਪਏ ਵਿੱਚ, CH01CX0004 ਨੰਬਰ 4 ਲੱਖ 91 ਹਜ਼ਾਰ ਰੁਪਏ ਵਿੱਚ, CH01CX0006 ਨੰਬਰ 4 ਲੱਖ 71 ਹਜ਼ਾਰ ਰੁਪਏ ਵਿੱਚ, CH01CX0003 ਨੰਬਰ 4 ਲੱਖ 61 ਹਜ਼ਾਰ ਰੁਪਏ ਵਿੱਚ, CH01CX0008 ਨੰਬਰ 4 ਲੱਖ 61 ਹਜ਼ਾਰ ਰੁਪਏ ਅਤੇ ਨੰਬਰ CH01CX0002 37 ਹਜ਼ਾਰ 100 ਰੁਪਏ ਵਿੱਚ ਖਰੀਦਿਆ ਗਿਆ ਹੈ।