The Khalas Tv Blog Punjab ਚੰਡੀਗੜ੍ਹ ਯੂਨੀਵਰਸਿਟੀ ਦੀ ਆਂਸਰ ਸ਼ੀਟ ‘ਚ ਵਿਦਿਆਰਥੀ ਨੇ ਆਮਿਰ ਖਾਨ ਦੇ ਗਾਣਿਆਂ ‘ਚ ਦਿੱਤਾ ਜਵਾਬ !
Punjab

ਚੰਡੀਗੜ੍ਹ ਯੂਨੀਵਰਸਿਟੀ ਦੀ ਆਂਸਰ ਸ਼ੀਟ ‘ਚ ਵਿਦਿਆਰਥੀ ਨੇ ਆਮਿਰ ਖਾਨ ਦੇ ਗਾਣਿਆਂ ‘ਚ ਦਿੱਤਾ ਜਵਾਬ !

ਬਿਊਰੋ ਰਿਪੋਰਟ : ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਆਂਸਰਸ਼ੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਸਟੂ਼ਡੈਂਟ ਨੇ ਪ੍ਰੀਖਿਆ ਵਿੱਚ ਪੁੱਛੇ ਗਏ ਕੁਝ ਸਵਾਲਾਂ ਦਾ ਜਵਾਬ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੇ ਗਾਣੇ ਲਿਖ ਕੇ ਦਿੱਤਾ। ਵਿਦਿਆਰਥੀਆ ਨੇ ਕੁੱਲ 3 ਸਵਾਲਾਂ ਦਾ ਜਵਾਬ ਦਿੱਤਾ । ਜਿਸ ਵਿੱਚ 2 ਦਾ ਜਵਾਬ ਗਾਣੇ ਦੇ ਜ਼ਰੀਏ ਦਿੱਤਾ ਜਦਕਿ ਇੱਕ ਵਿੱਚ ਅਧਿਆਪਕ ਦੀ ਤਾਰੀਫ ਕੀਤੀ । ਉਧਰ ਅਧਿਆਪਕ ਨੇ ਵੀ ਉਸੇ ਅੰਦਾਜ਼ ਵੀ ਜਵਾਬ ਵੀ ਦਿੱਤਾ ।

ਵਿਦਿਆਰਥੀ ਨੇ ਪਹਿਲੇ ਜਵਾਬ ਵਿੱਚ ਫਿਲਮ ‘3 idiots, ਦਾ ਮਸ਼ਹੂਰ ਗਾਣਾ ‘ ਗਿਵ ਵੀ ਸਮ ਸਨਸ਼ਾਈਨ …’ ਲਿਖਿਆ । ਫਿਰ ਦੂਜੇ ਸਵਾਲ ਦੇ ਜਵਾਬ ਵਿੱਚ ਵਿਦਿਆਰਥੀ ਨੇ ਅਧਿਆਪਕ ਦੀ ਤਾਰੀਫ ਕਰਦੇ ਹੋਏ ਲਿਖਿਆ ‘ਮੈਡਮ ਤੁਸੀਂ ਇੱਕ ਸ਼ਾਨਦਾਰ ਟੀਰਚ ਹੋ,ਇਹ ਮੇਰੀ ਗਲਤੀ ਹੈ ਕਿ ਮੈਂ ਕਰੜੀ ਮਿਹਨਤ ਨਹੀਂ ਕਰ ਸਕਿਆ ਹਾਂ।’ ਤੀਜੇ ਸਵਾਲ ਦੇ ਜਵਾਬ ਵਿੱਚ ਆਮਿਰ ਖਾਨ ਦੀ PK ਫਿਲਮ ਦਾ ਗਾਣਾ ‘ਭਗਵਾਨ ਹੈ ਕਹਾ ਰੇ ਤੂ’ ਸਮੇਤ ਕਈ ਹੋਰ ਗਾਣੇ ਵੀ ਲਿਖੇ । ਆਂਸਰ ਸ਼ੀਟ ਨੂੰ ਚੈੱਕ ਕਰਨ ਵਾਲੇ ਅਧਿਆਪਕ ਨੇ ਵੀ ਉਸੇ ਅੰਦਾਜ ਵਿੱਚ ਚੈੱਕ ਕੀਤਾ ।

ਆਂਸਰਸ਼ੀਟ ਚੈੱਕ ਕਰਨ ਵਾਲੇ ਅਧਿਆਪਕ ਨੇ ਜਦੋਂ ਪੜਿਆ ਤਾਂ ਉਹ ਹੈਰਾਨ ਰਹਿ ਗਏ,ਟੀਚਰ ਨੇ ਵੀ ਵਿਦਿਆਰਥੀ ਦੀ ਆਂਸਰਸ਼ੀਟ ‘ਤੇ ਉਸੇ ਅੰਦਾਜ ਵਿੱਚ ਲਿਖਿਆ ਕਿ ‘ਤੈਨੂੰ ਸਾਰੇ ਸਵਾਲਾਂ ਦਾ ਜਵਾਬ ਗਾਣੇ ਲਿਖ ਕੇ ਦੇਣਾ ਚਾਹੀਦਾ ਸੀ’।

ਲੋਕਾਂ ਦੇ ਕੁਮੈਂਟ

ਚੰਡੀਗੜ੍ਹ ਯੂਨੀਵਰਿਸਟੀ ਦੇ ਵਿਦਿਆਰਥੀ ਦਾ ਇਹ ਹੈਰਾਨ ਕਰਨ ਵਾਲਾ ਕਾਰਨਾਮਾ ਕਾਫੀ ਵਾਇਰ ਹੋ ਰਿਹਾ ਹੈ ਲੋਕ ਮਜ਼ੇ ਲੈ ਰਹੇ ਹਨ,ਕਿਸੇ ਨੇ ਤੰਜ ਕੱਸ ਦੇ ਹੋਏ ਲਿਖਿਆ ਕਿੱਥੋਂ ਆ ਜਾਂਦੇ ਹਨ ਅਜਿਹੇ ਲੋਕ,ਕਿਸੇ ਨੇ ਕਿਹਾ ਟੀਚਰ ਨੂੰ ਗਾਇਕੀ ਦੇ ਅੰਦਾਜ਼ ਵਿੱਚ ਜਵਾਬ ਦੇਣਾ ਚਾਹੀਦਾ ਸੀ । ਤਾਂ ਕਈਆਂ ਨੇ ਵਿਦਿਆਰਥੀ ਦੀ ਸਾਲ ਭਾਰ ਦੀ ਮਿਹਨਤ ‘ਤੇ ਸਵਾਲ ਖੜੇ ਕੀਤੇ ।

Exit mobile version