India Punjab

ਇਸ ਸ਼ਹਿਰ ਦੇ passport office ਵਿੱਚ ਬਣਨਗੇ 3000 ਲੋਕਾਂ ਦੇ ਪਾਸਪੋਰਟ,online appointments ਸ਼ੁਰੂ

ਚੰਡੀਗੜ੍ਹ :  ਵਿਦੇਸ਼ ਜਾਣ ਦੀ ਲੱਗੀ ਦੌੜ ਦੇ ਦਰਮਿਆਨ ਪਾਸਪੋਰਟ ਬਣਾਉਣਾ ਬਹੁਤ ਔਖਾ ਕੰਮ ਹੋ ਗਿਆ ਹੈ ਕਿਉਂਕਿ ਅਰਜੀਆਂ ਦੇ ਲੱਗੇ ਢੇਰ ਕਾਰਨ appointments ਬਹੁਤ ਮੁਸ਼ਕਿਲ ਨਾਲ ਮਿਲ ਰਹੀਆਂ ਹਨ ਪਰ ਇਸ ਵਿਚਾਲੇ ਆਪਣੀ ਵਾਰੀ ਦੀ ਉਡੀਕ ਕਰ ਰਹੇ  ਬਿਨੈਕਾਰਾਂ ਲਈ ਰਾਹਤ ਦੀ ਖ਼ਬਰ ਹੈ। ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਨੇ 29 ਅਪ੍ਰੈਲ ਨੂੰ ਛੁੱਟੀ ਵਾਲੇ ਦਿਨ 3000 ਪਾਸਪੋਰਟ ਬਿਨੈਕਾਰਾਂ ਨੂੰ appointments ਦੇਣ ਦਾ ਫੈਸਲਾ ਕੀਤਾ ਹੈ।

ਇਹ appointments ਚੰਡੀਗੜ੍ਹ, ਅੰਬਾਲਾ ਅਤੇ ਲੁਧਿਆਣਾ ਪਾਸਪੋਰਟ ਸੇਵਾ ਕੇਂਦਰ ਲਈ ਉਪਲਬਧ ਹੋਣਗੀਆਂ। ਇਸ ਦੇ ਲਈ ਅੱਜ ਸਵੇਰੇ 11 ਵਜੇ ਪਾਸਪੋਰਟ ਇੰਡੀਆ ਦੀ ਵੈੱਬਸਾਈਟ ‘ਤੇ ਆਨਲਾਈਨ appointments ਸ਼ੁਰੂ ਹੋ ਗਈਆਂ ਹਨ। ਅਜਿਹੇ ‘ਚ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਪਾਸਪੋਰਟ ਦੀ ਵਧਦੀ ਮੰਗ ਕਾਰਨ ਵਿਦੇਸ਼ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਆਮ ਪਾਸਪੋਰਟ ਲੈਣ ਲਈ ਲੋਕਾਂ ਨੂੰ ਤਿੰਨ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਲੋਕ ਤਤਕਾਲ ਪਾਸਪੋਰਟ ਲੈਣ ਲਈ ਦੋ ਮਹੀਨਿਆਂ ਤੋਂ ਉਡੀਕ ਕਰ ਰਹੇ ਸਨ। ਖੇਤਰੀ ਪਾਸਪੋਰਟ ਅਧਿਕਾਰੀ ਪ੍ਰਿਅੰਕਾ ਮੇਹਤਾਨੀ ਨੇ ਦੱਸਿਆ ਕਿ ਲੋਕਾਂ ਨੂੰ ਰਾਹਤ ਦੇਣ ਲਈ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਨਾਲ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ 3000 ਲੋਕਾਂ ਦੇ ਪਾਸਪੋਰਟ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।