‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪੰਜਾਬੀ ਮੰਚ ਸਰਕਾਰੀ ਭਾਸ਼ਾ ਅੰਗੇਰਜ਼ੀ ਦੀ ਥਾਂ ਪੰਜਾਬੀ ਕਰਵਾਉਣ ਨੂੰ ਲੈ ਕੇ 1 ਨਵੰਬਰ ਨੂੰ ਰੋਸ ਮਾਰਚ ਕੱਢੇਗਾ। ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸਹਿਯੋਗ ਸੰਗਠਨਾਂ ਦੇ ਨਾਲ ਮਿਲ ਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਵਾਉਣ ਲਈ ਪੰਜਾਬੀ ਦਰਦੀਆਂ ਵੱਲੋਂ ਪੈਦਲ ਰੋਸ ਮਾਰਚ ਗੁਰਦੁਆਰਾ ਸਾਹਿਬ ਸੈਕਟਰ 19 ਤੋਂ ਸਵੇਰੇ 10.30 ਵਜੇ ਕੱਢਿਆ ਜਾਵੇਗਾ, ਜੋ 17 ਸੈਕਟਰ ਵਿੱਚ ਪਲਾਜ਼ਾ ਵਿਖੇ ਸਮਾਪਤ ਹੋਵੇਗਾ। ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ।