Punjab

Whatsapp ‘ਤੇ 4 ਕਰੋੜ ਦਾ ਚੂਨਾ ਲਗਾਉਣ ਵਾਲੇ ਕਾਬੂ !

ਚੰਡੀਗੜ੍ਹ : ਪੁਲਿਸ ਨੇ Work from Home ਦਾ ਝਾਂਸਾ ਦੇਣ ਵਾਲੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ । ਇਹ ਘਰ ਵਿੱਚ ਬੈਠੇ ਲੋਕਾਂ ਨੂੰ ਕੰਮ ਦੇਣ ਦੇ ਨਾਂ ‘ਤੇ ਤਕਰੀਬਨ 4 ਕਰੋੜ ਦਾ ਧੋਖਾ ਦੇ ਚੁੱਕੇ ਹਨ । ਪਰ ਇਨ੍ਹਾਂ ਦੇ ਬੈਂਕ ਖਾਤਿਆਂ ਤੋਂ ਜਿਹੜਾ ਖੁਲਾਸਾ ਹੋਇਆ ਹੈ ਉਸ ਮੁਤਾਬਿਕ 24 ਬੈਂਕਾਂ ਤੋਂ 150 ਕਰੋੜ ਦਾ ਲੈਣ-ਦੇਣ ਕੀਤਾ ਗਿਆ ਹੈ । ਇਸ ਗੈਂਗ ਦੇ 9 ਲੋਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਕਾਬੂ ਕੀਤਾ ਹੈ । ਪੁਲਿਸ ਨੇ ਇਨ੍ਹਾਂ ਨੂੰ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਹੈ । ਮੁਲਜ਼ਮਾਂ ਦੇ ਤਕਰੀਬਨ 3.97 ਕਰੋੜ ਠੱਗੀ ਮਾਰੀ ਸੀ । ਮੁਲਜ਼ਮ whatsapp ‘ਤੇ Work from home ਦਾ ਝਾਂਸਾ ਦਿੰਦੇ ਸਨ । ਲੋਕਾਂ ਨੂੰ ਪਾਰਟ ਟਾਇਮ,ਯੂਟਿਊਬ ‘ਤੇ ਲਾਇਕਸ,ਸਬਕ੍ਰਿਪਸ਼ਨ ਸ਼ੇਅਰਿੰਗ ਦਾ ਕੰਮ ਦੱਸ ਦੇ ਸਨ।

ਜੋ ਲੋਕ ਇਸ ਝਾਂਸੇ ਵਿੱਚ ਫਸ ਜਾਂਦੇ ਸਨ ਉਨ੍ਹਾਂ ਨੂੰ ਫਿਰ ਟੇਲੀਗਰਾਮ ਨਾਲ ਜੋੜਨ ਨੂੰ ਕਿਹਾ ਜਾਂਦਾ ਹੈ । ਉਸ ਟੇਲੀਗਰਾਮ ਗਰੁੱਪ ਵਿੱਚ ਇਨ੍ਹਾਂ ਦੇ ਕੁੱਝ ਮੈਂਬਰ ਪਹਿਲਾਂ ਤੋਂ ਹੀ ਹੁੰਦੇ ਸਨ । ਇਸ ਦੇ ਬਾਅਦ ਯੂਟਿਊਬ ਚੈਨਲ ਅਤੇ ਦੂਜੇ ਸੋਸ਼ਲ ਮੀਡੀਆ’ ਤੇ ਲਾਇਕ ਅਤੇ ਸਬਸਕ੍ਰਾਇਬ ਕਰਨ ਨੂੰ ਬੋਲਿਆ ਜਾਂਦਾ ਸੀ । ਇਸ ਦੇ ਬਦਲੇ ਇਹ ਲੋਕ ਕੁੱਝ ਪੈਸਾ ਦਿੰਦੇ ਸਨ । ਉਸ ਦੇ ਬਾਅਦ ਟੇਲੀਗਰਾਮ ‘ਤੇ ਉਸੇ ਵੈਬਸਾਇਟ ਦੀ ਲਾਗਿਨ ਆਈਡੀ ਅਤੇ ਪਾਸਵਰਡ ਦਿੱਤਾ ਜਾਂਦਾ ਸੀ । ਇੱਥੇ ਉਸ ਨੂੰ ਮੋਟੇ ਪੈਸੇ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਸੀ । ਜਦੋਂ ਉਹ ਵੈਬਸਾਇਟ ‘ਤੇ ਕੰਮ ਕਰਦਾ ਸੀ ਤਾਂ ਉਸ ‘ਤੇ ਹੀ ਕਮਾਈ ਵਿਖਾਈ ਦਿੰਦੀ ਸੀ । ਉਸ ਤੋਂ ਹੋਲੀ-ਹੋਲੀ ਜ਼ਿਆਦਾ ਰਕਮ ਖਰਚ ਕਰਵਾਈ ਜਾਂਦੀ ਸੀ । ਕੁੱਝ ਦਿਨ ਪਹਿਲਾਂ ਮੁਲਜ਼ਮ ਉਸ ਵੈਬਸਾਇਟ ਨੂੰ ਬੰਦ ਕਰ ਦਿੰਦਾ ਸੀ । ਜਦੋਂ ਪੀੜਤ ਪੈਸਾ ਕੱਢਣ ਦੇ ਲ਼ਈ ਕਹਿੰਦਾ ਸੀ ਤਾਂ ਉਹ ਹੋਰ ਜ਼ਿਆਦਾ ਪੈਸਾ ਨਿਵੇਸ਼ ਕਰਨ ਨੂੰ ਕਹਿੰਦੇ ਸਨ ।

ਕਈ ਬੈਂਕ ਮੁਲਾਜ਼ਮ ਵੀ ਹੋ ਸਕਦੇ ਹਨ ਸ਼ਾਮਲ

ਪੁਲਿਸ ਨੂੰ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਸ ਫਰਾਡ ਦੇ ਕੰਮ ਵਿੱਚ CA,ਬੈਂਕ,ਮੁਲਾਜ਼ਮ,ਵਕੀਲ ਵੀ ਸ਼ਾਮਲ ਹੋ ਸਕਦੇ ਹਨ । ਉਨ੍ਹਾਂ ਨੇ ਕੁੱਝ ਇਲਾਕਿਆਂ ਵਿੱਚ ਆਪਣੇ ਦਫਤਰ ਬਣਾਏ ਹੋਏ ਹਨ । ਉੱਥੋ ਉਹ ਟ੍ਰੇਨਿੰਗ ਫਰਮ,ਕੰਪਨੀ ਰਜਿਸਟਰਡ ਕਰਾਕੇ ਕਰੰਟ ਅਕਾਉਂਟ ਖੋਲ੍ਹ ਦੇ ਹਨ ਅਤੇ ਫਰਾਡ ਦੇ ਪੈਸੇ ਨਾਲ ਲੈਣ-ਦੇਣ ਕਰਦੇ ਹਨ ।

24 ਬੈਂਕ ਖਾਤਿਆਂ ਦੀ ਵਰਤੋਂ

ਪੁਲਿਸ ਤੋਂ ਪਤਾ ਚੱਲਿਆ ਹੈ ਕਿ ਤਿੰਨ ਮਾਮਲਿਆਂ ਵਿੱਚ ਮੁਲਜ਼ਮਾਂ ਨੇ 24 ਬੈਂਕ ਅਕਾਉਂਟ ਯੂਜ ਕੀਤੇ ਸਨ । ਇਨ੍ਹਾਂ 24 ਬੈਂਕ ਅਕਾਉਂਟ ਵਿੱਚ ਤਕਰੀਬਨ 150 ਕਰੋੜ ਦਾ ਲੈਣ-ਦੇਣਾ ਹੋਇਆ ਹੈ ।

ਇਹ ਹਨ ਫਰਜ਼ੀ ਟ੍ਰੇਟਿੰਗ ਕੰਪਨੀਆਂ

1. ਸਚਿਨ ਟ੍ਰੇਡਿੰਗ ਕੰਪਨੀ 2. ਗੋਪਾਲ ਟ੍ਰੇਡਿੰਗ 3. ਸਾਹਿਲ ਟ੍ਰੇਡਿੰਗ 4. ਸਰੀਫ ਐਂਟਰਪ੍ਰਾਇਸਿਸ 5. ਸੋਨੀ ਟ੍ਰੇਡਿੰਗ ਕੰਪਨੀ 6. ਅਪੈਕਸ ਐਂਟਰ ਪ੍ਰਾਇਜਿਸ 7. ਅਲਟੀਮੇਟ ਟਰੇਡਿੰਗ ਕੰਪਨੀ 8. ਸੋਮ ਐਸਟੇਟ ਏਜੰਸੀ 9. ਬਾਲਾਜੀ ਕੈਟਰਿੰਗ ਸਰਵਿਸਿਸ 10.ਜਨਧਨੀ ਹਾਰਡਲੇਅਰ