India

ਚੰਡੀਗੜ੍ਹ ’ਚ 21 ਪੁਲਿਸ ਇੰਸਪੈਕਟਰਾਂ ਦੇ ਤਬਾਦਲੇ! ਪਹਿਲੀ ਜੁਲਾਈ ਤੋਂ ਹੁਕਮ ਲਾਗੂ

ਚੰਡੀਗੜ੍ਹ ਪੁਲਿਸ ਨੇ 21 ਇੰਸਪੈਕਟਰਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਚੰਡੀਗੜ੍ਹ ਦੇ ਕੁਝ ਥਾਣਿਆਂ ਨੂੰ ਛੱਡ ਕੇ ਬਾਕੀ ਸਾਰੇ ਥਾਣਿਆਂ ਦੇ ਇੰਚਾਰਜ ਬਦਲ ਦਿੱਤੇ ਗਏ ਹਨ। ਇਨ੍ਹਾਂ ਵਿੱਚ ਇੰਸਪੈਕਟਰ ਰਾਜੀਵ ਕੁਮਾਰ ਅਤੇ ਸਤਵਿੰਦਰ ਦੇ ਨਾਂ ਸ਼ਾਮਲ ਹਨ। ਇਹ ਹੁਕਮ ਚੰਡੀਗੜ੍ਹ ਦੇ ਐਸਪੀ ਹੈੱਡਕੁਆਰਟਰ ਕੇਤਨ ਬਾਂਸਲ ਵੱਲੋਂ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ ਦੇ ਦੋ ਵੱਡੇ ਥਾਣਿਆਂ 17 ਅਤੇ 19 ਵਿੱਚ ਮਹਿਲਾ ਇੰਸਪੈਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਰਿਤਾ ਰਾਏ ਨੂੰ ਸੈਕਟਰ 17 ਵਿੱਚ ਤਾਇਨਾਤ ਕੀਤਾ ਗਿਆ ਹੈ। ਉਹ ਪਹਿਲਾਂ ਚੋਣ ਸੈੱਲ ਦਾ ਕੰਮ ਦੇਖ ਰਹੇ ਸਨ। ਊਸ਼ਾ ਰਾਣੀ ਨੂੰ ਸੈਕਟਰ 19 ਵਿੱਚ ਤਾਇਨਾਤ ਕੀਤਾ ਗਿਆ ਹੈ। ਸੈਕਟਰ 19 ਦੇ ਇੰਚਾਰਜ ਜੁਲਦਾਨ ਸਿੰਘ ਨੂੰ ਆਈ.ਟੀ ਪਾਰਕ ਥਾਣੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਟਰੈਫਿਕ ਇੰਸਪੈਕਟਰ ਚਿਰੰਜੀ ਲਾਲ ਨੂੰ ਸੈਕਟਰ 39 ਥਾਣੇ ਦਾ ਇੰਚਾਰਜ ਬਣਾਇਆ ਗਿਆ ਹੈ।

ਟ੍ਰੈਫਿਕ ਇੰਸਪੈਕਟਰ ਪਰਮਜੀਤ ਕੌਰ ਨੂੰ 3 ਨਵੇਂ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਚਾਰਜ ਦਿੱਤਾ ਗਿਆ ਹੈ। ਕੱਲ੍ਹ ਹੀ ਐਸਐਸਪੀ ਕੰਵਰਜੀਤ ਕੌਰ ਨੇ ਦੱਸਿਆ ਸੀ ਕਿ ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਹੁਣ ਇਸ ਦੀ ਜ਼ਿੰਮੇਵਾਰੀ ਪਰਮਜੀਤ ਕੌਰ ਕੋਲ ਹੈ।

ਇੰਸਪੈਕਟਰ ਰੋਹਿਤ ਕੁਮਾਰ ਨੂੰ ਟ੍ਰੈਫਿਕ ਲਾਈਨ ਤੋਂ ਹਟਾ ਕੇ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਇੰਚਾਰਜ ਬਣਾਇਆ ਗਿਆ ਹੈ। ਰੋਹਤਾਸ ਕੁਮਾਰ ਯਾਦਵ ਨੂੰ ਟਰੈਫਿਕ ਤੋਂ ਸਾਈਬਰ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਦਕਿ ਰਣਜੀਤ ਸਿੰਘ ਨੂੰ ਸਾਈਬਰ ਸੈੱਲ ਵੱਲੋਂ ਟਰੈਫਿਕ ਭੇਜ ਦਿੱਤਾ ਗਿਆ ਹੈ।