‘ਦ ਖ਼ਾਲਸ ਬਿਊਰੋ :ਬੀਮਾ ਪਾਲਿਸੀ ਦੇ ਨਾਮ ’ਤੇ ਬਜ਼ੁਰਗ ਨਾਲ 1.53 ਕਰੋੜ ਦੀ ਧੋਖਾਧ ੜੀ ਕਰਨ ਵਾਲੇ ਵਿਅਕਤੀ ਨੂੰ ਚੰਡੀਗੜ੍ਹ ਦੇ ਸਾਈਬਰ ਕ੍ਰਾਈ ਮ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਹਾਲੀ ਦੇ ਰਹਿਣ ਵਾਲੇ 28 ਸਾਲਾ ਵਿਪੁਲ ਸੋਨੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸਾਧੂ ਸਿੰਘ ਨਾਮਕ ਵਿਅਕਤੀ ਦੀ ਬੀਮਾ ਪਾਲਿਸੀ ਪੂਰੀ ਹੋਣ ਦਾ ਦਾਅਵਾ ਕਰ ਕੇ ਸਾਰੀ ਜਾਣਕਾਰੀ ਹਾਸਲ ਕਰ ਲਈ ਤੇ ਬਾਅਦ ਵਿੱਚ ਬੈਂਕ ਖਾਤੇ ਵਿੱਚ ਪਏ 1.53 ਕਰੋੜ ਰੁਪਏ ਸਾਫ ਕਰ ਦਿੱਤੇ। ਜਿਸ ਤੇ ਸੈਕਟਰ-34 ਦੇ ਵਸਨੀਕ ਸਾਧੂ ਸਿੰਘ ਨੇ ਸ਼ਿਕਾਇ ਤ ਦਰਜ ਕਰਵਾਈ । ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ,ਸਗੋਂ ਮੁਲਜ਼ਮ ਪਿਛਲੇ ਸੱਤ ਸਾਲਾਂ ਤੋਂ ਇਸ ਤਰਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
Punjab
ਚੰਡੀਗੜ੍ਹ ਪੁਲਿਸ ਵੱਲੋਂ ਬੀਮਾ ਪਾਲਿਸੀ ਦੇ ਨਾਮ ’ਤੇ 1.53 ਕਰੋੜ ਦੀ ਧੋਖਾਧ ੜੀ ਕਰਨ ਵਾਲਾ ਗ੍ਰਿਫ਼ਤਾ ਰ
- March 7, 2022