ਚੰਡੀਗੜ੍ਹ : ਮਨੀਮਾਜਰਾ ਵਿੱਚ ਇੱਕ ਨਾਬਾਲਿਗ ਨਾਲ ਜ਼ਬਰ ਜਨਾਹ ਦੇ ਇਲਜ਼ਾਮ ਵਿੱਚ 24 ਸਾਲ ਬਾਅਦ ਮੁਲਜ਼ਮ ਹੱਥੇ ਚੜਿਆ ਹੈ । ਪੁਲਿਸ ਨੇ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਬਦਾਯੂ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ । ਮੁਲਜ਼ਮ ਦੀ ਪਛਾਣਾ ਹਰੀਚੰਦ ਦੇ ਰੂਪ ਵਿੱਚ ਹੋਈ ਹੈ। ਇਹ ਗੁਰੂ ਘਰ ਵਿੱਚ ਭੇਖੀ ਬਣ ਕੇ 24 ਸਾਲਾਂ ਤੋਂ ਰਹਿ ਰਿਹਾ ਸੀ । 1999 ਵਿੱਚ ਮਨੀਮਾਜਰਾ ਥਾਣੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ । ਇਸ ਵਿੱਚ ਪ੍ਰੇਮ ਪਾਲ,ਮਹਿੰਦਰ ਸਿੰਘ ਹਰੀਚੰਦ,ਸ਼ੀਸ਼ਪਾਲ,ਪ੍ਰੀਤਮ ਸਿੰਘ ਨੂੰ ਨਾਬਾਲਿਗ ਕੁੜੀ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ।
ਭੱਠੇ ਤੋਂ ਅਗਵਾ ਕੀਤਾ ਸੀ
ਪੀੜਤ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇੱਕ ਭੱਠੇ ਵਿੱਚ ਕੰਮ ਕਰਦੇ ਹਨ । ਉਨ੍ਹਾਂ ਦੀ ਸਾਢੇ 15 ਸਾਲ ਦੀ ਕੁੜੀ ਨੂੰ ਭੱਠੇ ਵਿੱਚ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਅਗਵਾ ਕੀਤਾ ਸੀ । ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ
ਸਿੱਖ ਬਣ ਕੇ ਗੁਰਦੁਆਰੇ ਵਿੱਚ ਰਹਿੰਦਾ ਸੀ
ਮੁਲਜ਼ਮ ਹਿੰਦੂ ਭਾਈਚਾਰੇ ਨਾਲ ਸਬੰਧ ਰੱਖ ਦਾ ਹੈ । ਪਰ ਉਹ ਆਪਣੀ ਪਛਾਣ ਲੁਕਾਉਣ ਦੇ ਲਈ ਉੱਤਰ ਪ੍ਰਦੇਸ਼ ਵਿੱਚ ਸਿੱਖ ਦੇ ਭੇਸ ਵਿੱਚ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ । ਉਹ ਯੂਪੀ ਦੇ ਬਦਾਯੂ ਦੇ ਗੁਰਦੁਆਰੇ ਵਿੱਚ ਪਾਠੀ ਦੇ ਤੌਰ ‘ਤੇ ਕੰਮ ਕਰ ਰਿਹਾ ਸੀ ਤਾਂਕੀ ਉਸ ‘ਤੇ ਕਿਸੇ ਨੂੰ ਸ਼ੱਕ ਨਾ ਹੋਵੇ। ਕਿਸੇ ਨੇ ਪੁਲਿਸ ਨੂੰ ਮੁਲਜ਼ਮ ਬਾਰੇ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਉੱਥੇ ਸੇਵਾਦਾਰ ਬਣਕੇ ਮੁਲਜ਼ਮ ਦੀ ਪਛਾਣ ਕੀਤੀ । ਕਈ ਦਿਨਾਂ ਤੱਕ ਸੇਵਾ ਦੀ ਡਿਊਟੀ ਨਿਭਾਉਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ।