ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਡਾ : ਵਿਵੇਕ ਲਾਲ ਨੇ ਆਪਣੇ ਸਟਾਫ਼ ਨੂੰ ਇੱਕ ਹਦਾਇਤ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਲਾਜ਼ ਅਤੇ ਹੋਰ ਕਾਗਜ਼ੀ ਕਾਮਕਾਜ਼ ਦੌਰਾਨ ਸਿਰਫ਼ ਹਿੰਦੀ ਭਾਸ਼ਾ ਹੀ ਵਰਤੀ ਜਾਵੇ। ਉਸ ਸਬੰਧੀ ਉਨ੍ਹਾਂ ਨੇ ਰਿਸੈਪਸ਼ਨ ‘ਤੇ ਟੰਗੇ ਇੱਕ ਬੋਰਡ ‘ਤੇ ਲਿਖਿਆ ਹੈ ਕਿ ‘ਜੇਕਰ ਤੁਸੀਂ ਹਿੰਦੀ ਲਿਖਤ,ਪੜ੍ਹਤ ਅਤੇ ਹਿੰਦੀ ਵਿੱਚ ਹੀ ਗੱਲਬਾਤ ਕਰਦੇ ਹੋ ਤਾਂ ਤੁਹਾਡੇ ਹਿੰਦੀ ਬੋਲਣ ਨਾਲ ਸਾਨੂੰ ਪ੍ਰਸੰਨਤਾ ਮਿਲੇਗੀ।
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਇਸ ਤਾਨਾਸ਼ਾਹੀ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾ ਰਿਹੈ ਹੈ ਅਤੇ ਇਸ ਸਬੰਧੀ ਡਾਇਰੈਕਟਰ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਡਾਇਰੈਕਟਰ ਵੱਲੋਂ ਹਾਲੇ ਤੱਕ ਸਮਾਂ ਨਹੀਂ ਦਿੱਤਾ ਗਿਆ।