India

ਚੰਡੀਗੜ੍ਹ ਨਗਰ ਨਿਗਮ ਚੋਣਾਂ: ‘ਆਪ’ ਸਭ ਤੋਂ ਵੱਡੀ ਪਾਰਟੀ ਪਰ ਬਹੁਮਤ ਤੋਂ ਦੂਰ

‘ਦ ਖ਼ਾਲਸ ਬਿਊਰੋ :ਚੰਡੀਗੜ੍ਹ ਨਗਰ ਨਿਗਮ ਲਈ ਬੀਤੇ ਦਿਨੀਂ ਪਈਆਂ ਵੋਟਾਂ ਦੇ ਨਤੀਜੇ ਅੱਜ ਦੁਪਹਿਰ ਤਕ ਸਾਹਮਣੇ ਆ ਗਏ ਹਨ।‘ਆਮ ਆਦਮੀ ਪਾਰਟੀ’ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਸਾਹਮਣੇ ਆਈ ਹੈ ਪਰ ਬਹੁਮਤ ਤੋਂ ਦੂਰ ਰਹਿ ਗਈ ਹੈ। ਚੰਡੀਗੜ੍ਹ ਦੇ ਲੋਕਾਂ ਨੇ ਸਪਸ਼ਟ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਦਿੱਤਾ ।ਚੰਡੀਗੜ੍ਹ ਦੇ 35 ਵਾਰਡਾਂ ਲਈ ਪਈਆਂ ਵੋਟਾਂ ਦੇ ਸਾਰੇ ਨਤੀਜੇ ਸਾਹਮਣੇ ਆ ਜਾਣ ਮਗਰੋਂ ਸਥਿਤੀ ਸ਼ਪਸਟ ਹੈ ਗਈ ਹੈ ।ਆਮ ਆਦਮੀ ਪਾਰਟੀ ਨੂੰ  14,ਭਾਜਪਾ ਨੂੰ  12 ,ਕਾਂਗਰਸ 08 ਅਤੇ ਅਕਾਲੀ ਦਲ ਬਾਦਲ 01 ਸੀਟ ਮਿਲੀ ਹੈ ।

ਆਪ ਨੂੰ ਹਾਊਸ ਵਿੱਚ ਬਹੁਮਤ ਸਾਬਤ ਕਰਨ ਲਈ ਭਾਜਪਾ ਅਤੇ ਕਾਂਗਰਸ ਵਿੱਚੋਂ ਦੋ ਪਾਰਟੀਆਂ ਨੂੰ ਜਾਂ ਤਾਂ ਆਪਸ ਵਿੱਚ ਮਿਲਣਾ ਹੋਵੇਗਾ ਜਾਂ ਫ਼ਿਰ ਕਿਸੇ ਇਕ ਦਾ ਬਾਹਰੋਂ ਸਮਰਥਨ ਕਰਨਾ ਹੋਵੇਗਾ।ਇਹ ਵੇਖ਼ਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਵਿੱਚ ਵੀ ਆਪਸ ਵਿੱਚ ਇਕ ਦੂਜੇ ਦੇ ਵਿਰੁੱਧ ਡਟੀਆਂ ਇਹਨਾਂ ਸਾਰੀਆਂ ਪਾਰਟੀਆਂ ਵਿੱਚੋਂ ਕਿਹੜੀ ਪਾਰਟੀ ਕਿਸੇ ਨਾਲ ਮਿਲਣਾ ਪਸੰਦ ਕਰੇਗੀ ਜਾਂ ਫ਼ਿਰ ਬਾਹਰੋਂ ਸਮਰਥਨ ਦੇਣ ਦਾ ਫ਼ੈਸਲਾ ਕਰੇਗੀ।ਅੱਜ ਭਾਜਪਾ ਵਾਸਤੇ ਦਿਨ ਇਸ ਗੱਲੋਂ ਵੀ ਚੰਗਾ ਨਹੀਂ ਰਿਹਾ ਕਿ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰਾਂ ਨੇ ਭਾਜਪਾ ਦੇ ਦੋ ਦਿੱਗਜ ਆਗੂਆਂ ਮੇਅਰ ਸ੍ਰੀ ਰਵੀਕਾਂਤ ਸ਼ਰਮਾ ਅਤੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੂੰ ਹਾਰ   ਦਿੱਤੀ ਹੈ।

ਆਪ’ ਉਮੀਦਵਾਰ ਦਮਨਜੀਤ ਸਿੰਘ ਨੇ ਵਾਰਡ ਨੰਬਰ 17 ਵਿੱਚ ਸ੍ਰੀ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ‘ਆਪ’ ਉਮੀਦਵਾਰ ਜਸਬੀਰ ਸਿੰਘ ਲਾਡੀ ਨੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੂੰ ਵਾਰਡ ਨੰਬਰ 21 ਵਿੱਚ 939 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।ਚੋਣ ਨਤੀਜਿਆਂ ਤੋਂ ਸਾਫ ਨਜ਼ਰ ਆਉਦਾ ਹੈ ਕਿ ਲੋਕਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਅਤੇ ਸਥਾਨਕ ਮੁਦਿਆਂ ਨੂੰ ਲੈ ਕੇ ਭਾਜਪਾ ਖਿਲਾਫ ਕੱਢਿਆ ਹੈ । ਚੰਡੀਗ੍ਹੜ ਦੇ ਚੋਣ ਨਤੀਜਿਆ ਦਾ ਪੰਜਾਬ ਦੀਆਂ ਚੋਣਾ ਤੇ ਅਸਰ ਪੈਣਾ ਸੁਭਾਵਕ ਹੈ । ਆਪ ਨੇ ਚੰਡੀਗ੍ਹੜ ਕਾਰਪੋਰੇਸ਼ਨ ਦੀ ਚੋਣ ਪਹਿਲੀ ਵਾਰ ਲੜੀ ਹੈ। ਆਪ ਦੀ ਚੰਡੀਗ੍ਹੜ ‘ ਚ ਇਹ ਵੱਡੀ ਖ਼ਬਰ ਮੰਨੀ ਜਾ ਰਹੀ ਹੈ।