ਬਿਉਰੋ ਰਿਪੋਰਟ : ਚੰਡੀਗੜ੍ਹ ਦੀ ਦਵਾਈ ਕੰਪਨੀ ਪੈਰਾਬੋਲਿਕ ਡਰੱਗ ਦੇ ਖਿਲਾਫ ਐਨਫੋਰਸਮੈਂਟ ਡਾਇਰੈਕਟਰੇਟ ED ਨੇ ਕਾਰਵਾਈ ਕਰਦੇ ਹੋਏ 24 ਜਾਇਦਾਦਾਂ,ਕੈਸ਼,ਲਗਜ਼ਰੀ ਕਾਰਾਂ, ਮਿਉਚਲ ਫੰਡ,HDFC,ਬੈਂਕ ਬੈਲੰਸ ਨੂੰ ਅਟੈਚ ਕਰ ਲਿਆ ਹੈ। ਇਸ ਦੀ ਕੁੱਲ ਕੀਮਤ 82.12 ਕਰੋੜ ਰੁਪਏ ਦੱਸੀ ਜਾ ਰਹੀ ਹੈ । ED ਨੇ ਇਹ ਕਾਰਵਾਈ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦੇ ਤਹਿਤ ਕੀਤੀ ਹੈ । ਅਟੈਚ ਕੀਤੀ ਗਈ ਸਾਰੀ ਜਾਇਦਾਦ ਬੈਂਕ ਧੋਖਾਧੜੀ ਦੀ ਵਜ੍ਹਾ ਕਰਕੇ ਕੀਤੀ ਗਈ ਹੈ । ਮੁਲਜ਼ਮਾਂ ਨੇ ਹਰਿਆਣਾ ਦੇ ਅੰਬਾਲਾ,ਸੋਨੀਪਤ ਤੋਂ ਲੈਕੇ ਦਿੱਲੀ ਅਤੇ ਗੁਰੂਗਰਾਮ ਤੱਕ ਆਪਣੀ ਜਾਇਦਾਦ ਬਣਾਈ ਹੋਈ ਹੈ ।
CBI ਨੇ ਦਰਜ ਕੀਤਾ ਮੁਕਦਮਾਂ
ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ CBI ਦੇ ਵੱਲੋਂ ਮੁਕਦਮਾਂ ਦਰਜ ਕੀਤਾ ਗਿਆ ਸੀ । ਇਸ ਦੇ ਬਾਅਦ ED ਨੇ ਇਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਇਸ ‘ਤੇ ਜ਼ਬਤ ਕੀਤੀ ਗਈ ਸਾਰੀ ਜਾਇਦਾਦ ਕੰਪਨੀ ਦੇ ਮਾਲਿਕ ਪਣਵ ਗੁਪਤਾ,ਵਿਨੀਤ ਗੁਪਤਾ ਅਤੇ ਉਨਾਂ ਦੇ ਚਾਰਟਰਡ ਐਕਾਉਂਟੈਂਟ ਸੁਰਜੀਤ ਕੁਮਾਰ ਬੰਸਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਹਨ । CBI ਨੇ 2021 ਵਿੱਚ ਇਹ ਮੁਕਦਮਾ ਦਰਜ ਕੀਤਾ ਸੀ । ਇਸ ਦੇ ਬਾਅਦ 2023 ਵਿੱਚ ED ਦੇ ਵੱਲੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਸੀ । ਕੰਪਨੀ ‘ਤੇ 1626 ਕਰੋੜ ਦਾ ਬੈਂਕ ਲੋਨ ਲੈਕੇ ਧੋਖਾਧਰੀ ਦਾ ਇਲਜ਼ਾਮ ਸੀ ।
ਫਰਜ਼ੀ ਦਸਤਾਵੇਜ਼ ‘ਤੇ ਲੋਨ ਲਿਆ
ਏਜੰਸੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਕੰਪਨੀ ਨੇ ਦੋਵਾਂ ਡਾਇਰੈਕਟਰਾਂ ਨੇ ਫਰਜ਼ੀ ਦਸਤਾਵੇਜ਼ ਦੇ ਅਧਾਰ ‘ਤੇ ਬੈਂਕ ਦੇ ਨਾਲ ਧੋਖਾ ਦੇ ਕੇ ਲੋਨ ਲਿਆ ਹੈ । ਉਸ ‘ਤੇ ਲੋਨ ਦੇ ਪੈਸੇ ਨਾਲ ਜਾਇਦਾਦ ਬਣਾਉਣ ਦਾ ਇਲਜ਼ਾਮ ਹੈ, ਉਧਰ ਬੰਸਲ ਨੇ ਆਪਣੀ ਚਾਰਟਰਡ ਐਕਾਊਂਟੈਂਸੀ ਫਰਮ ਏਕੇ ਬੰਸਲ ਐਂਡ ਕੰਪਨੀ ਦੇ ਜ਼ਰੀਏ ਪੈਰਾਬੋਲਿਕ ਡਰੱਗ ਲਿਮਟਿਡ ਨੂੰ ਗਲਤ ਪ੍ਰਮਾਣ ਪੱਤਰ ਜਾਰੀ ਕੀਤਾ ਹੈ ।