India Punjab

ਚੰਡੀਗੜ੍ਹ ‘ਚ ਹੁਣ ਹਰ ਘਰ ਨੂੰ ਇੰਨੇ ਲੀਟਰ ਪਾਣੀ ਫ੍ਰੀ ! ਸ਼ਹਿਰ ਦੀਆਂ ਗੱਡੀਆਂ ਨੂੰ ਹੁਣ ਨਹੀਂ ਦੇਣੀ ਹੋਵੇਗੀ ਪਾਰਕਿੰਗ ਫੀਸ !

ਬਿਉਰੋ ਰਿਪੋਰਟ : ਚੰਡੀਗੜ੍ਹ ਨਗਰ ਨਿਗਮ ਵਿੱਚ INDIA ਗਠਜੋੜ ਦੇ ਮੇਅਰ ਦੀ ਕੁਰਸੀ ਹਾਸਲ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਦੀ ਲੋਕਸਭਾ ਸੀਟ ਜਿੱਤਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ । ਇਸੇ ਲਈ ਗਠਜੋੜ ਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਆਉਂਦੇ ਹੀ 2 ਵੱਡੇ ਐਲਾਨ ਕਰ ਦਿੱਤੇ ਹਨ ਜੋ ਸ਼ਹਿਰ ਦੀ ਜਨਤਾ ਦੇ ਲਈ ਵੱਡੀ ਰਾਹਤ ਲੈਕੇ ਆਏ ਹਨ। ਦਿੱਲੀ ਦੀ ਤਰਜ਼ ‘ਤੇ ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਫ੍ਰੀ ਵਿੱਚ ਪਾਣੀ ਮਿਲੇਗਾ । ਇਸ ਦੀ ਹੱਦ 20 ਹਜ਼ਾਰ ਲੀਟਰ ਪ੍ਰਤੀ ਘਰ ਕੀਤੀ ਗਈ ਹੈ । ਇਸ ਦੇ ਲਈ ਨਗਰ ਨਿਗਮ ਵਿੱਚ ਇੱਕ ਟੇਬਲ ਏਜੰਡਾ ਲਿਆਇਆ ਗਿਆ ਸੀ । ਇਹ ਏਜੰਡਾ ਕਾਂਗਰਸ ਦੇ ਕੌਸਲਰ ਤਰੁਣ ਮਹਿਤਾ ਦੇ ਵੱਲੋਂ ਲਿਆਇਆ ਗਿਆ ਸੀ । ਇਸ ਤੋਂ ਪਹਿਲਾਂ ਬੀਜੇਪੀ ਨੇ 20 ਹਜ਼ਾਰ ਲੀਟਰ ਦੀ ਥਾਂ ‘ਤੇ 40 ਹਜ਼ਾਰ ਲੀਟਰ ਦਾ ਸੁਝਾਅ ਰੱਖਿਆ ਸੀ । ਪਰ ਬਹੁਤਮ ਨਾ ਹੋਣ ਦੇ ਕਾਰਨ ਨਗਰ ਨਿਗਮ ਨੇ ਉਸ ਨੂੰ ਨਹੀਂ ਮੰਨਿਆ ।

ਇਸ ਦੇ ਨਾਲ ਗਠਜੋੜ ਦੇ ਮੇਅਰ ਵੱਲੋਂ ਦੂਜਾ ਵੱਡਾ ਐਲਾਨ ਪਾਕਕਿੰਗ ਨੂੰ ਲੈਕੇ ਕੀਤਾ ਗਿਆ ਹੈ। ਹੁਣ ਚੰਡੀਗੜ੍ਹ ਵਿੱਚ ਬਿਲਕੁਲ ਮੁਫਤ ਪਾਰਕਿੰਗ ਹੋਵੇਗੀ । ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਤੋਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਵਸੂਲਿਆਂ ਜਾਵੇਗਾ । ਇਸ ਦਾ ਵੀ ਟੇਬਲ ਏਜੰਡਾ ਨਗਰ ਨਿਗਮ ਦੀ ਬੈਠਕ ਵਿੱਚ ਪਾਸ ਕਰ ਦਿੱਤਾ ਗਿਆ ਹੈ । ਹੁਣ ਮਤੇ ਦੀ ਮਨਜ਼ੂਰੀ ਦੇ ਲਈ ਚੰਡੀਗੜ੍ਹ ਲੋਕਲ ਗਵਰਮੈਂਟ ਡਿਪਾਰਟਮੈਂਟ ਨੂੰ ਭੇਜਿਆ ਜਾਵੇਗਾ । ਇਸ ਤੋਂ ਪਹਿਲਾਂ ਪਿਛਲੇ ਸਾਲ ਪਹਿਲਾਂ ਪਾਰਕਿੰਗ ਦਾ ਚਾਰਚ ਦੁਗਣਾ ਕਰਨ ਦਾ ਮਤਾ ਪਾਸ ਹੋਇਆ ਸੀ ਪਰ ਇਸ ਨੂੰ ਵਾਪਸ ਲੈ ਲਿਆ ਗਿਆ ਸੀ ।

ਇੰਡੀਆ ਗਠਜੋੜ ਦੇ ਤਹਿਤ ਕਾਂਗਰਸ ਦਾ ਉਮੀਦਵਾਰ ਹੀ ਲੋਕਸਭਾ ਚੋਣ ਲੜੇਗਾ । ਕਾਂਗਰਸ ਵੱਲੋਂ ਪਵਨ ਬੰਸਲ ਇੱਕ ਵਾਰ ਮੁੜ ਤੋਂ ਰੇਸ ਵਿੱਚ ਹਨ । ਹਾਲਾਂਕਿ ਹੋਰ ਉਮੀਦਵਾਰਾਂ ਨੇ ਵੀ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ । ਮੇਅਰ ਦੀ ਕੁਰਸੀ ਹਾਸਲ ਕਰਨ ਤੋਂ ਬਾਅਦ ਪਾਣੀ ਅਤੇ ਪਾਰਕਿੰਗ ਫ੍ਰੀ ਕਰਨ ਦਾ ਐਲਾਨ ਕਾਂਗਰਸ ਦੇ ਲਈ ਚੋਣਾਂ ਵਿੱਚ ਤੁਰਕ ਦਾ ਪਤਾ ਸਾਬਿਤ ਹੋ ਸਕਦੇ ਹਨ । ਉਧਰ ਬੀਜੇਪੀ ਦੀ ਮੌਜੂਦਾ 2 ਵਾਰ ਦੀ ਐੱਮਪੀ ਕਿਰਨ ਖੇਰ ਚੋਣ ਨਾ ਲੜਨ ਦਾ ਬੀਤੇ ਦਿਨ ਇਸ਼ਾਰਾ ਕਰ ਚੁੱਕੀ ਹੈ । ਉਨ੍ਹਾਂ ਨੇ ਕਿਹਾ ਕਿ ਮੈਂ ਸਿਆਸਤ ਦੇ ਸ਼ੋਰ ਤੋਂ ਤੰਗ ਆ ਚੁੱਕੀ ਹੈ । ਦੂਜੇ ਕਾਰਜਕਾਲ ਦੌਰਾਨ ਉਹ ਕਾਫੀ ਬਿਮਾਰ ਵੀ ਰਹੀ ਹਨ,ਚੋਣ ਨਾ ਲੜਨ ਦੇ ਪਿੱਛੇ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ।

ਪਿਛਲੇ ਹਫਤੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਹੜੇ ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਤੋਂ ਠੀਕ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋਏ ਸਨ ਉਹ ਵਾਪਸ ਪਾਰਟੀ ਵਿੱਚ ਆ ਗਏ ਹਨ । ਜਿਸ ਦੀ ਵਜ੍ਹਾ ਕਰਕੇ ਮੁੜ ਤੋਂ INDIA ਗਠਜੋੜ ਦਾ ਹਾਊਸ ਵਿੱਚ ਬਹੁਮਤ ਹੋ ਗਿਆ ਹੈ । ਗਠਜੋੜ ਭਾਵੇ ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹਾਰ ਗਿਆ ਹੈ । ਪਰ ਬੀਤੇ ਦਿਨੀ ਚੰਡੀਗੜ੍ਹ ਨਗਰ ਨਿਗਮ ਵਿੱਚ ਫਾਇਨਾਂਸ ਐਂਡ ਕਾਂਟਰੈਕਟ ਕਮੇਟੀ ਵਿੱਚ 5 ਮੈਂਬਰਾਂ ਦੀ ਚੋਣ ਤੋਂ ਬਾਅਦ ਆਪ ਕਾਂਗਰਸ ਗਠਜੋੜ ਦੇ 3 ਮੈਂਬਰ ਅਤੇ ਬੀਜੇਪੀ ਦੇ 2 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।