ਬਿਉਰੋ ਰਿਪੋਰਟ : ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈਕੇ ਸੋਮਵਾਰ ਨੂੰ ਸੁਣਵਾਈ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ । ਆਪ ਦੇ ਤਿੰਨ ਕੌਂਸਲਰ ਪੂਨਮ ਦੇਵੀ,ਨੇਹਾ ਮੁਸਾਵਟ,ਗੁਰਚਰਨ ਕਾਲਾ ਨੇ ਪਾਲਾ ਬਦਲ ਲਿਆ ਹੈ । ਤਿੰਨੋ ਕੌਂਸਲਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ । ਚੰਡੀਗੜ੍ਹ ਬੀਜੇਪੀ ਦੇ ਸਾਬਤਾ ਪ੍ਰਧਾਨ ਅਰੁਣ ਸੂਦ ਨੇ ਤਿੰਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ । ਸਵੇਰ ਤੋਂ ਤਿੰਨੋ ਕੌਂਸਲਰਾਂ ਦੇ ਪਾਲਾ ਬਦਲ ਦੀ ਚਰਚਾਵਾਂ ਸਨ । ਜੇਕਰ ਸੁਪਰੀਮ ਕੋਰਟ ਸੋਮਵਾਰ ਨੂੰ ਮੁੜ ਤੋਂ ਚੋਣ ਕਰਵਾਉਣ ਦੇ ਨਿਰਦੇਸ਼ ਦਿੰਦਾ ਹੈ ਤਾਂ ਬੀਜੇਪੀ ਦੀ ਜਿੱਤ ਤੈਅ ਹੈ । 30 ਜਨਵਰੀ ਨੂੰ ਹੋਈ ਚੋਣ ਵਿੱਚ ਬੀਜੇਪੀ ਦੇ ਮੇਅਰ ਨੂੰ 16 ਵੋਟਾਂ ਮਿਲਿਆਂ ਸਨ ਹੁਣ ਆਪ ਦੇ ਕੌਂਸਲਰ ਜੁੜਨ ਨਾਲ ਕੌਂਸਲਰਾਂ ਦੀ ਗਿਣਤੀ 19 ਹੋ ਜਾਵੇਗੀ ਜਦਕਿ ਕਾਂਗਰਸ ਅਤੇ ਆਪ ਕੋਲ ਹੁਣ ਕੁੱਲ 17 ਕੌਂਸਲਰਾਂ ਦੀ ਹਮਾਇਤ ਹੀ ਰਹਿ ਜਾਵੇਗੀ ।
ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਬੀਜੇਪੀ ਦੇ ਵਕੀਲ ਇਹ ਤਰਕ ਰੱਖ ਸਕਦੇ ਹਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣੇ ਕੌਂਸਲਰਾਂ ਦੇ ਦਬਾਅ ਪਾਇਆ ਸੀ ਇਸੇ ਲਈ ਉਨ੍ਹਾਂ ਦੇ ਵੱਲੋਂ ਅਸਿੱਧੇ ਤੌਰ ‘ਤੇ ਪਾਰਟੀ ਦੇ ਫੈਸਲੇ ਦੇ ਖਿਲਾਫ ਗਲਤ ਤਰੀਕੇ ਨਾਲ ਵੋਟ ਪਾਇਆ ਤਾਂਕੀ ਉਹ ਵੋਟ ਖਾਰਜ ਹੋ ਜਾਣ । ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਚੋਣ ਅਫਸਰ ਖਿਲਾਫ ਤਿੱਖੀ ਟਿਪਣੀ ਕਰਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਚੋਣ ਕਰਵਾਈ ਗਈ ਹੈ ਉਹ ਲੋਕਤੰਤਰ ਦਾ ਕਤਲ ਹੈ ।