ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰਦੁਆਰਾ ਸਾਂਝਾ ਸਾਹਿਬ ਸੈਕਟਰ 63 ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਉਸ ਥਾਂ ’ਤੇ ਗੋਲ ਚੱਕਰ ਬਣਾਉਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਇਹ ਕੇਸ 25 ਸਾਲ ਤੱਕ ਹਾਈ ਕੋਰਟ ਵਿਚ ਚੱਲਿਆ ਜਿਸਦਾ ਹੁਣ ਫੈਸਲਾ ਆਇਆ ਹੈ।
ਚਰਨਜੀਤ ਕੌਰ ਨਾਂ ਦੀ ਗੁਰਦੁਆਰਾ ਪ੍ਰਬੰਧਕ ਨੇ 1999 ਵਿਚ ਹਾਈਕੋਰਟ ਵਿਚ ਇਸ ਬਾਰੇ ਪਟੀਸ਼ਨ ਪਾਈ ਸੀ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਥਾਂ ਚੰਡੀਗੜ੍ਹ ਪ੍ਰਸ਼ਾਸਨ ਦੀ ਥਾਂ ਹੈ। ਇਸ ਥਾਂ ’ਤੇ ਟਰੈਫਿਕ ਰੈਗੂਲੇਟ ਕਰਨ ਵਾਸਤੇ ਗੋਲ ਚੱਕਰ ਬਣਾਇਆ ਜਾਣਾ ਹੈ। ਹਾਈ ਕੋਰਟ ਨੇ ਪ੍ਰਸ਼ਾਸਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੁਰਦੁਆਰਾ ਹਟਾਉਣ ਦੇ ਹੁਕਮ ਦਿੱਤੇ ਹਨ।