Punjab

2 ਸਾਲ ਪਹਿਲਾਂ ਮੇਰੇ ਪਿਤਾ ਨਾਲ ਹੋਇਆ ਸੀ ਇਹ ਮਾੜਾ ! ਦਾਦੀ ਪੋਤਰੀ ਨੂੰ ਗਵਾਹ ਬਣਾਕੇ ਹਾਈਕੋਰਟ ਪਹੁੰਚੀ

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਧਨਾਸ ਵਿੱਚ 3 ਸਾਲ ਪਹਿਲਾਂ 7 ਅਕਤੂਬਰ 2020 ਵਿੱਚ ਇੱਕ ਸਖਸ਼ ਮੋਨੂੰ ਬਿੜਲਾ ਦੀ ਮੌਤ ਹੋਈ ਸੀ,ਪਤਨੀ ਦਾ ਕਹਿਣਾ ਸੀ ਉਸ ਦੇ ਪਤੀ ਨੇ ਆਪਣੀ ਜਾਨ ਆਪ ਲਈ ਹੈ । ਪਰ ਹੁਣ ਛੋਟੀ ਧੀ ਨੇ ਵੱਡਾ ਖੁਲਾਸਾ ਕੀਤਾ ਹੈ ਅਤੇ ਦਾਦੀ ਦੇ ਜ਼ਰੀਏ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ । ਮੋਨੂੰ ਦੇ ਤਿੰਨ ਬੱਚੇ ਹਨ ਛੋਟੀ ਧੀ ਪਿਤਾ ਦੀ ਮੌਤ ਤੋਂ ਬਾਅਦ ਹੀ ਦਾਦੀ ਕੇਲਾ ਦੇਵੀ ਕੋਲ ਚੱਲੀ ਗਈ ਸੀ। ਇਸ ਦੌਰਾਨ ਉਸ ਨੇ ਹੁਣ ਦੱਸਿਆ ਹੈ ਕਿ ਮੇਰੇ ਪਿਤਾ ਨੇ ਆਪਣੇ ਆਪ ਨੂੰ ਨਹੀਂ ਮਾਰਿਆ ਸੀ ਬਲਕਿ ਮਾਂ ਅਤੇ ਮਾਮੇ ਨੇ ਚਾਰ ਲੋਕਾਂ ਦੇ ਨਾਲ ਮਿਲ ਕੇ ਮਾਰਿਆ ਸੀ ਉਸ ਵੇਲੇ ਉਹ ਤਕਰੀਬਨ 6 ਸਾਲ ਦੀ ਸੀ ਅਤੇ ਡਰੀ ਹੋਈ ਸੀ ।

ਬੱਚੀ ਦੀ ਦਾਦੀ ਨੇ ਪੁਲਿਸ ਨੂੰ ਦੱਸਿਆ

ਬੱਚੀ ਦੀ ਦਾਦੀ ਮੁਤਾਬਿਕ ਉਹ ਉਸੇ ਸਮੇਂ ਤੋਂ ਸਾਰੰਗਪੁਰ ਥਾਣੇ ਤਾਂ ਕਦੇ SSP ਹੈੱਡਕੁਆਟਰ ਦੇ ਚੱਕਰ ਲਾ ਰਹੀ ਸੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ । ਖੁਸ਼ੀ 8 ਸਾਲ ਦੀ ਹੋ ਗਈ ਹੈ। ਪਰ ਹੁਣ ਤੱਕ ਕੇਸ ਵਿੱਚ ਕੁਝ ਨਹੀਂ ਹੋਇਆ ਹੈ, ਕੇਲਾ ਦੇਵੀ ਨੇ ਇਨਸਾਫ ਹਾਸਲ ਕਰਨ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ।

ਹਾਈਕੋਰਟ ਵਿੱਚ ਪਟੀਸ਼ਨ ਪਾਈ

ਪਟੀਸ਼ਨ ਵਿੱਚ ਲਿਖਿਆ ਹੈ ਕਿ ਉਸ ਦੇ ਪੁੱਤਰ ਮੋਨੂੰ ਦਾ ਕਤਲ ਹੋਇਆ ਹੈ। ਉਸ ਦੀ ਚਸ਼ਮਦੀਦ ਉਸ ਦੀ ਧੀ ਹੈ। ਕੇਲਾ ਦੇਵੀ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ PGI ਦੇ ਸਾਹਮਣੇ ਟੈਕਸੀ ਸਟੈਂਡ ਵਿੱਚ ਡਰਾਈਵਰ ਸੀ । 2006 ਵਿੱਚ ਉਸ ਦਾ ਵਿਆਹ ਹੋਇਆ ਸੀ ਤਿੰਨ ਬੱਚੇ ਸਨ, ਸਭ ਤੋਂ ਪਹਿਲਾਂ ਪੁੱਤਰ ਹੋਇਆ ਫਿਰ 2 ਧੀਆਂ। ਖੁਸ਼ੀ ਸਭ ਤੋਂ ਛੋਟੀ ਬੱਚੀ ਹੈ ।

ਇਸ ਤਰ੍ਹਾਂ ਕੀਤਾ ਕਤਲ

ਉਹ ਗਰਾਉਂਡ ਫਲੋਰ ਤੇ ਰਹਿੰਦੇ ਸਨ ਨਾਲ ਹੀ ਦੂਜੀ ਬਿਲਡਿੰਗ ਵਿੱਚ ਦੂਜਾ ਪੁੱਤਰ ਰਹਿੰਦਾ ਸੀ,ਮੋਨੂੰ ਦਾ ਸਾਲਾ ਆਪਣੀ ਭੈਣ ਨੂੰ ਮਿਲਣ ਦੇ ਲਈ ਆਹੁੰਦਾ ਸੀ ਅਤੇ ਕਈ ਵਾਰ ਘਰ ਵਿੱਚ ਬੈਠ ਕੇ ਸ਼ਰਾਬ ਪੀਂਦਾ ਸੀ। ਮੋਨੂੰ ਨੂੰ ਇਸ ਚੀਜ਼ ਨੂੰ ਲੈਕੇ ਇਤਰਾਜ਼ ਸੀ । ਹੱਦ ਉਸ ਵੇਲੇ ਹੋਈ ਜਦੋਂ ਉਹ ਆਪਣੇ ਕਜ਼ਨ ਭਰਾ ਨੂੰ ਵੀ ਘਰ ਲੈ ਆਇਆ। ਸਿਰਫ ਇੰਨਾਂ ਹੀ ਨਹੀਂ ਪੁੱਤਰ ਦੇ ਘਰ ਵਿੱਚ ਨਾ ਹੋਣ ਦੇ ਬਾਵਜੂਦ ਕਜ਼ਨ ਕਈ ਵਾਰ ਘਰ ਆਂਦਾ ਸੀ। ਪੁੱਤਰ ਨੂੰ ਜਦੋਂ ਇਸ ਦਾ ਪਤਾ ਚੱਲਿਆ ਤਾਂ ਉਸ ਨੇ ਪਤਨੀ ਨੂੰ ਸਮਝਾਇਆ । ਗੁੱਸੇ ਵਿੱਚ ਪਤਨੀ ਅਕਸਰ ਪਤੀ ਦੇ ਨਾਲ ਲੜ ਦੀ ਸੀ ।

ਮੋਨੂੰ ਦੀ ਛੋਟੀ ਧੀ ਨੇ ਦੱਸਿਆ ਕਿ ਪਾਪ ਨੂੰ ਮਾਮੇ ਅਤੇ ਚਾਰ ਮੁੰਡਿਆਂ ਨੇ ਮਿਲ ਕੇ ਕੁੱਟਿਆਂ ਅਤੇ ਜ਼ਬਰਦਸਤੀ ਮੂੰਹ ਵਿੱਚ ਕੁਝ ਪਾਇਆ,ਮਾਂ ਸਾਰਾ ਕੁਝ ਵੇਖ ਰਹੀ ਸੀ । ਮੈਂ ਅਤੇ ਦੀਦੀ ਬਾਹਰ ਖੇਡ ਰਹੇ ਸੀ । ਜਿਸ ਵੇਲੇ ਮਾਮਾ ਘਰ ਆਇਆ,ਉਸੇ ਸਮੇਂ ਪਾਪਾ ਵੀ ਘਰ ਆ ਗਏ,ਮਾਮੇ ਅਤੇ ਪਿਤਾ ਵਿੱਚ ਬਹਿਸ ਹੋਈ,ਪਾਪਾ ਨੇ ਉਨ੍ਹਾਂ ਨੂੰ ਥੱਪੜ ਮਾਰਿਆ,ਮਾਮਾ ਉਸੇ ਵਕਤ ਘਰੋਂ ਨਿਕਲ ਗਿਆ ਅਤੇ ਕਿਸੇ ਨੂੰ ਫੋਨ ਕੀਤਾ ਅਤੇ ਕੁਝ ਹੀ ਦੇਰ ਵਿੱਚ ਇੱਕ ਆਂਟੀ ਆਈ ਤਾਂ ਪਿਤਾ ਨੇ ਪੁੱਛਿਆ ਕੌਣ ਹੋ ਤੁਸੀਂ ਕਿਉਂ ਆਏ ਹੋ ?

ਉਸ ਆਂਟੀ ਨੇ ਬਾਹਰ ਆਉਣ ਤੋਂ ਬਾਅਦ ਕੁਝ ਲੋਕਾਂ ਨੂੰ ਫੋਨ ਕੀਤਾ ਅਤੇ ਕੁਝ ਹੀ ਦੇਰ ਵਿੱਚ 4 ਮੁੰਡੇ ਆਏ ਜਿੰਨਾਂ ਨੇ ਪਿਤਾ ਨੂੰ ਮਾਰਿਆ, ਉਹ ਆਂਟੀ ਮੇਰੀ ਅਤੇ ਦੀਦੀ ਦੀ ਬਾਂਹ ਫੜ ਕੇ ਬਾਹਰ ਲੈ ਗਈ ਅਤੇ ਪਰਦਾ ਅੱਗੇ ਕਰ ਦਿੱਤਾ ਪਰ ਮੈਂ ਪਰਦੇ ਦੇ ਪਿੱਛੋ ਸਭ ਕੁਝ ਵੇਖ ਲਿਆ । ਪਟੀਸ਼ਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੁਲਿਸ ਨੂੰ ਵੀ ਕਈ ਵਾਰ ਇਹ ਗੱਲ ਦੱਸੀ ਜਾ ਚੁੱਕੀ ਹੈ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ।

ਪੁਲਿਸ ਦਾ ਬਿਆਨ

ਭਾਸਕਰ ਵਿੱਚ ਛੱਪੀ ਖਬਰ ਦੇ ਮੁਤਾਬਿਕ ਜਦੋਂ ਇਸ ਕੇਸ ਦੇ ਜਾਂਚ ਅਫਸਰ ਮੋਹਨ ਲਾਲ ਨੂੰ ਬੱਚੀ ਦੇ ਬਿਆਨਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਉਹ ਨਾਬਾਲਿਗ ਬੱਚੀ ਹੈ,ਉਸ ਤੋਂ ਕੀ ਪਤਾ ਕਰਨਾ ਹੈ…ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੋਨੂੰ ਦੀ ਮੌਤ ਵਿੱਚ ਕੀ ਆਇਆ ਹੈ ਤਾਂ ਉਸ ਨੇ ਕਿਹਾ ਪੋਸਟਮਾਰਟਮ ਵਿੱਚ ਹੈਂਗਿੰਗ ਆਈ ਸੀ, ਮੋਨੂੰ ਦੀ 8 ਸਾਲ ਦੀ ਧੀ ਨੂੰ ਕੁਝ ਨਹੀਂ ਪਤਾ ਹੈ,ਜਦੋਂ ਪੁੱਛਿਆ ਗਿਆ ਕਿ ਤੁਸੀਂ ਉਸ ਦਾ ਬਿਆਨ ਲਿਆ ? ਉਹ ਉਸ ਵਕਤ ਕਾਫੀ ਛੋਟੀ ਸੀ ਅਤੇ ਨਾਬਾਲਿਗ ਸੀ । ਉਨ੍ਹਾਂ ਤੋਂ ਕੀ ਪਤਾ ਕਰਨਾ ਹੈ ? ਮ੍ਰਿਤਕ ਦੀ ਮਾਂ ਹਰ ਮਹੀਨੇ ਸ਼ਿਕਾਇਤ ਕਰਦੀ ਹੈ ਪਰ ਉਸ ਨੂੰ ਸਾਰੀ ਰਿਪੋਰਟ ਦੇ ਦਿੱਤੀ ਹੈ ਅਤੇ ਇਹ ਸੂਸਾਈਡ ਹੈ ।