India Punjab

ਚੰਡੀਗੜ੍ਹ ਗ੍ਰਨੇਡ ਹਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ ! ਹਥਿਆਰ ਵੀ ਬਰਾਮਦ !

ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 (CHANDIGARH ATTACK) ‘ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਮੁੱਖ ਮੁਲਜ਼ਮ ਰੋਹਨ ਮਸੀਹ (ROHAN) ਨੂੰ ਫੜਿਆ ਹੈ । ਉਹ ਅੰਮ੍ਰਿਤਸਰ ਦੇ ਥਾਣਾ ਰਾਮਦਾਸ ਦੇ ਪਿੰਡ ਪਾਸਿਆ ਦਾ ਰਹਿਣ ਵਾਲਾ ਸੀ । ਉਸ ਦੇ ਕਬਜ਼ੇ ਤੋਂ ਇੱਕ 9 MM ਗਲਾਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ । ਡੀਜੀਪੀ ਪੰਜਾਬ ਗੌਰਵ ਯਾਦਵ (DGP GAURAV YADAV) ਨੇ ਸੋਸ਼ਲ ਮੀਡੀਆ ਐਕਾਉਂਟ X ‘ਤੇ ਪੋਸਟ ਪਾਕੇ ਜਾਣਕਾਰੀ ਦਿੱਤੀ ਹੈ । ਇਸ ਸਮੇਂ ਮੁਲਜ਼ਮ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਸੈੱਲ (SSOC) ਦੀ ਹਿਰਾਸਤ ਵਿੱਚ ਹੈ । ਸ਼ੁਰੂਆਤੀ ਜਾਂਚ ਵਿੱਚ ਰੋਹਨ ਨੇ ਗ੍ਰਨੇਡ ਹਮਲੇ ਨੂੰ ਕਬੂਲਿਆ ਹੈ ।

2 ਦਿਨ ਪਹਿਲਾਂ ਬੁੱਧਵਾਰ 11 ਸਤੰਬਰ ਨੂੰ 2 ਮੁਲਜ਼ਮ ਆਟੋ ‘ਤੇ ਸੈਕਟਰ 18 ਪਹੁੰਚੇ ਤਾਂ ਉੱਥੇ ਰੈੱਡ ਲਾਈਟ ਸੀ । ਤਾਂ ਉਨ੍ਹਾਂ ਨੇ ਆਟੋ ਦੇ ਡਰਾਈਵਰ ਨੂੰ ਰੈੱਡ ਲਾਈਟ ਜੰਪ ਕਰਕੇ ਤੇਜ਼ ਆਟੋ ਚਲਾਉਣ ਨੂੰ ਕਿਹਾ । ਆਟੋ ਡਰਾਈਵਰ ਨੇ ਰੈੱਡ ਲਾਈਟ ਜੰਪ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ । ਅਜਿਹੇ ਵਿੱਚ ਇੱਕ ਮੁਲਜ਼ਮ ਨੇ ਉਸ ਨੂੰ ਆਪਣੇ ਵੱਲੋਂ 500 ਰੁਪਏ ਦਾ ਨੋਟ ਦਿੱਤਾ ਅਤੇ ਸੈਕਟਰ 18 ਦੇ ਰਿਹਾਇਸ਼ੀ ਇਲਾਕੇ ਵੱਲ ਭਜਿਆ ।

ਹਾਲਾਂਕਿ ਇਹ ਵੀ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਨੇ 2 ਦਿਨ ਪਹਿਲਾਂ ਉਸੇ ਆਟੋ ‘ਤੇ ਬੰਗਲੇ ਦੀ ਰੇਕੀ ਕੀਤੀ ਸੀ । ਜਿਸ ਵਿੱਚ ਸਵਾਰ ਹੋਕੇ ਉਹ ਹਮਲਾ ਕਰਨ ਦੇ ਲਈ ਆਏ ਸਨ । ਪੁਲਿਸ ਨੇ ਉਸ ਇਲਾਕੇ ਦੇ ਸੀਸੀਟੀਵੀ ਖੰਗਾਲੇ ਹਨ । ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ । 2 ਮੁਲਜ਼ਮਾਂ ਦੇ ਖਿਲਾਫ ਆਰਮਸ ਐਕਟ ਅਤੇ UAP ਅਧੀਨ ਮਾਮਲਾ ਦਰਜ ਕੀਤਾ ਹੈ ।

ਦੱਸਿਆ ਗਿਆ ਹੈ ਕਿ ਮੁਲਜ਼ਮ 9 ਸਤੰਬਰ ਨੂੰ ਚੰਡੀਗੜ੍ਹ ਪਹੁੰਚੇ ਸਨ । ਇਸ ਦੇ ਬਾਅਦ ਰੇਕੀ ਵੀ ਕੀਤੀ ਸੀ । ਜਿਸ ਵਾਲਵੋ ਬੱਸ ਵਿੱਚ ਚੰਡੀਗੜ੍ਹ ਆਏ ਸੀ ਉਸ ਦੇ ਕੰਡਕਟਰ ਤਰਸੇਮ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਬੱਸ ਵਿੱਚ ਸਵਾਰ ਹੋਏ ਸੀ । ਉਨ੍ਹਾਂ ਨੇ ਦੱਸਿਆ ਬੱਸ ਵਿੱਚ ਹੀ ਟੀ-ਸ਼ਰਟ ਬਦਲੀ ਇਸ ਦੇ ਬਾਅਦ ਆਟੋ ਵਿੱਚ ਵੀ ਆਪਣੀ ਟੀ-ਸ਼ਰਟ ਬਦਲੀ ਸੀ ।

ਬੀਤੀ ਦਿਨੀ ਚੰਡੀਗੜ੍ਹ ਹੈੱਪੀ ਪਸ਼ੀਰਾ ਨਾਂ ਦੇ ਸ਼ਖਸ ਨੇ ਪੋਸਟ ਪਾਕੇ ਚੰਡੀਗੜ੍ਹ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ । ਪੋਸਟ ਤੋਂ ਇਸ਼ਾਰਾ ਮਿਲਿਆ ਸੀ ਕਿ ਕਿ ਹਮਲਾਵਰਾਂ ਦੇ ਨਿਸ਼ਾਨੇ ‘ਤੇ ਸਾਬਕਾ ਪੁਲਿਸ ਅਧਿਕਾਰੀ ਸੀ । ਹਾਲਾਂਕਿ ‘ਦ ਖਾਲਸ ਟੀਵੀ ਇਸ ਪੋਸਟਰ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ ।

ਹਮਲੇ ਨੂੰ ਲੈਕੇ ਸਾਹਮਣੇ ਆਈ ਪੋਸਟ ਵਿੱਚ ਲਿਖਿਆ ਗਿਆ ਹੈ ‘ਅਸੀਂ 1986 ਵਿੱਚ ਨਕੋਦਰ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰਦੇ ਹੋਏ ਸੈਕਟਰ 10 ਦੀ ਕੋਠੀ ਨੰਬਰ 575 D ਵਿੱਚ ਗ੍ਰਨੇਡ ਨਾਲ ਹਮਲਾ ਕਰਕੇ SP ਗੁਰਕੀਰਤ ਚਹਿਲ ਨੂੰ ਉਸ ਦੇ ਗੰਨਮੈਨ ਨਾਲ ਉੱਡਾ ਕੇ ਉਸ ਨੂੰ ਵੱਡੀ ਸਜ਼ਾ ਦਿੱਤੀ ਹੈ,ਬੱਬਰ ਖਾਲਸਾ ਇੰਟਰਨੈਸ਼ਨਲ’ ।

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਮੁਹਾਲੀ ਪੁਲਿਸ ਨੇ 2023 ਵਿੱਚ 2 ਲੋਕਾਂ ਨੂੰ ਗ੍ਰਿਫਤਾਰੀ ਕੀਤਾ ਸੀ ਜਿੰਨਾਂ ਨੇ ਦਾਅਵਾ ਕੀਤਾ ਸੀ ਕਿ SP ਨੂੰ ਨਿਸ਼ਾਨਾ ਬਣਾਉਣ ਦੇ ਲਈ ਆਏ ਸੀ । ਹੈੱਪੀ ਪਸ਼ੀਰਾ ਗੈਂਗਸਟਰ ਹਰਜਿੰਦਰ ਸਿੰਘ ਰਿੰਦਾ ਦਾ ਸਾਥੀ ਦੱਸਿਆ ਜਾਂਦਾ ਹੈ । ਰਿੰਦਾ ਦੇ ਪਾਕਿਸਤਾਨ ਵਿੱਚ ਹੋਣ ਦੀ ਖਬਰ ਹੈ । ਪਿਛਲੇ ਸਾਲ ਉਸ ਦੇ ਮਾਰੇ ਜਾਣ ਦੀ ਵੀ ਖਬਰ ਸੀ ਪਰ ਉਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ ।