ਬਿਉਰ ਰਿਪੋਰਟ – ਚੰਡੀਗੜ੍ਹ ਵਿੱਚ ਗ੍ਰਨੇਡ (CHANDIGARH GRENADE ATTACK) ਹਮਲੇ ਵਿੱਚ ਫੜੇ ਗਏ ਮੁੱਖ ਮੁਲਜ਼ਮ ਰੋਹਨ ਮਸੀਹ ਨੇ ਪੁੱਛ-ਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ । ਉਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਹੈੱਪੀ ਪਾਸੀਆ ਨੇ ਉਸ ਨੂੰ 5 ਲੱਖ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਸਿਰਫ਼ 20 ਹਜ਼ਾਰ ਹੀ ਦਿੱਤੇ ਸਨ । ਉਹ ਜੰਮੂ-ਕਸ਼ਮੀਰ ਭੱਜਣ ਦੀ ਫਿਰਾਕ ਵਿੱਚ ਸੀ । ਉਹ ਪਹਿਲਾਂ ਵੀ ਜੰਮੂ-ਕਸ਼ਮੀਰ ਕੰਮ ਕਰ ਚੁੱਕਿਆ ਹੈ । ਰੋਹਨ ਨੇ ਇਹ ਵੀ ਦੱਸਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਿੱਧਾ ਆਪਣੇ ਰਿਸ਼ਤੇਦਾਰ ਦੇ ਘਰ ਖੰਨਾ ਗਿਆ ਸੀ । ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਹੁੰਦੇ ਹੋਏ ਉਸ ਨੇ ਪਾਕਿਸਤਾਨ ਜਾਣਾ ਸੀ।
ਜਾਂਚ ਦੌਰਾਨ ਰੋਹਨ ਨੇ ਅਜਿਹੇ ਕਈ ਨਾਂ ਦੱਸੇ ਹਨ ਜਿੰਨਾਂ ਨੇ ਉਸ ਦੀ ਮਦਦ ਕੀਤੀ ਹੈ । ਉਧਰ ਰੋਹਨ ਦੇ ਸਾਥੀ ਵਿਸ਼ਾਲ ਬਾਰੇ ਵੀ ਪੁਲਿਸ ਨੂੰ ਅਹਿਮ ਜਾਣਕਾਰੀਆਂ ਮਿਲਿਆ ਹਨ ਜਿਸ ‘ਤੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ । ਉਸ ਨੂੰ ਵੀ ਜਲਦ ਫੜਨ ਦਾ ਦਾਅਵਾ ਕੀਤਾ ਜਾਵੇਗਾ ।
ਬੀਤੇ ਦਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਸੀ ਕਿ ਰੋਹਨ ਨੂੰ ਹੈੱਪੀ ਪਾਸੀਆ ਨੇ ਧਮਾਕਾ ਕਰਨ ਦੇ ਲਈ ਚੁਣਿਆ ਸੀ । ਪਾਸੀਆ ਦਾ ਸਬੰਧ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਰਿੰਦਾ ਦੇ ਨਾਲ ਹੈ । ਗ੍ਰਨੇਡ ਹਮਲੇ ਤੋਂ ਅਗਲੇ ਦਿਨ ਹੈੱਪੀ ਪਾਸੀਆ ਦੀ ਇੱਕ ਕਥਿੱਤ ਪੋਸਟ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਸ ਨੇ ਹਮਲੇ ਦੀ ਜ਼ਿੰਮੇਵਾਰੀ ਰਹਿੰਦੇ ਹੋਏ ਲਿਖਿਆ ਸੀ ਕਿ 1986 ਨਕੋਦਰ ਵਿੱਚ 3 ਸਿੱਖਾਂ ਦੇ ਸ਼ਹੀਦ ਮਾਮਲੇ ਉਹ SP ਨੂੰ ਟਾਰਗੇਟ ਬਣਾਉਣ ਚਾਹੁੰਦਾ ਸੀ। ਪਰ ਉਸ ਨੂੰ ਨਹੀਂ ਪਤਾ ਸੀ ਕਿ ਸਾਬਕਾ SP ਪਿਛਲੇ ਸਾਲ ਹੀ ਘਰ ਛੱਡ ਕੇ ਚੱਲਾ ਗਿਆ ਸੀ।