ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਆਈ ਫਲੂ ਨਾਲ ਵੱਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ ਕੁੱਝ ਨਿੱਜੀ ਸਕੂਲਾਂ ਨੇ ਮਾਪਿਆਂ ਨੂੰ ਸਲਾਹ ਜਾਰੀ ਕੀਤੀ ਹੈ । ਜਿਸ ਦੇ ਮੁਤਾਬਿਕ ਆਈ ਫਲੂ ਦੇ ਲੱਛਣ ਵਾਲੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਸਲਾਹ ਦਿੱਤੀ ਗਈ ਹੈ । ਕੁੱਝ ਨਿੱਜੀ ਸਕੂਲਾਂ ਵਿੱਚ ਪ੍ਰੀਖਿਆ ਚੱਲ ਰਹੀ ਹੈ । ਅਜਿਹੇ ਵਿੱਚ ਸਕੂਲਾਂ ਨੇ ਬੱਚਿਆਂ ਨੂੰ ਪ੍ਰੀਖਿਆ ਤੋਂ ਛੋਟ ਦੇਣ ਜਾਂ ਵੱਖ ਕਮਰੇ ਵਿੱਚ ਬੈਠ ਕੇ ਪ੍ਰੀਖਿਆ ਦੇਣ ਦਾ ਵੀ ਸੁਝਾਅ ਦਿੱਤਾ ਹੈ ।
ਇਹ ਦਿੱਤੀ ਗਈ ਸਲਾਹ
ਸਕੂਲਾਂ ਨੂੰ ਦਿੱਤੀ ਗਈ ਐਡਵਾਇਜ਼ਰੀ ਦੇ ਮੁਤਾਬਿਕ ਬੱਚਿਆਂ ਨੂੰ ਅੱਖਾਂ ਨਾ ਰਗੜਨ ਦੀ ਸਲਾਹ ਦਿੱਤੀ ਗਈ ਹੈ । ਬੱਚਿਆਂ ਨੂੰ ਵਾਰ-ਵਾਰ ਪਾਣੀ ਅਤੇ ਸਾਬੁਣ ਨਾਲ ਘੱਟੋ -ਘੱਟ 20 ਸੈਕੰਡ ਤੱਕ ਹੱਥ ਧੋਣ ਲਈ ਕਹੋ । ਬੱਚੇ ਆਪਣੀ ਅੱਖਾਂ ਨੂੰ ਸਾਫ ਕਰਨ ਦੇ ਲਈ ਟਿਸ਼ੂ ਪੇਪਰ ਜਾਂ ਦੂਜੀ ਡਿਸਪੋਜਲ ਚੀਜ਼ਾਂ ਦੀ ਵਰਤੋਂ ਕਰਨ ।
ਹਰ ਰੋਜ਼ ਆ ਰਹੇ ਹਨ 80 ਤੋਂ ਵੱਧ ਮਾਮਲੇ
ਚੰਡੀਗੜ੍ਹ PGI ਵਿੱਚ ਰੋਜ਼ਾਨਾ 80 ਤੋਂ ਵੱਧ ਮਾਮਲੇ ਆਈ ਫਲੂ ਦੇ ਆ ਰਹੇ ਹਨ। ਇਸ ਵਿੱਚ ਜ਼ਿਆਦਾਤਰ ਸਕੂਲ ਦੇ ਬੱਚੇ ਹੀ ਵੇਖੇ ਗਏ ਹਨ । ਇਸੇ ਕਾਰਨ ਮੋਹਾਲੀ ਵਿੱਚ ਵੀ ਹਰ ਰੋਜ 150 ਦੇ ਕਰੀਬ ਮਰੀਜ ਆਈ ਫਲੂ ਦੇ ਵੇਖੇ ਜਾ ਸਕਦੇ ਹਨ । PGI ਨੇ ਆਈ ਫਲੂ ਦੇ ਵੱਧ ਦੇ ਮਰੀਜ਼ਾਂ ਨੂੰ ਵੇਖ ਦੇ ਹੋਏ ਰੈਡ ਆਈ ਕਾਰਨਰ ਖੋਲਿਆ ਹੈ । ਉਸ ਵਿੱਚ ਸਿਰਫ ਆਈ ਫਲੂ ਦੇ ਮਰੀਜ ਹੀ ਵੇਖੇ ਜਾ ਰਹੇ ਹਨ ਤਾਂਕੀ ਦੂਜੇ ਮਰੀਜ ਸੰਪਰਕ ਵਿੱਚ ਨਾ ਆਉਣ ।
ਕੀ ਹੁੰਦਾ ਹੈ ਕੰਜਕਟਿਵਾਇਟਿਸ(Conjunctivitis) ?
ਅੱਖਾਂ ਦੇ ਗਲੋਬ ਵਿੱਚ ਇੱਕ ਝਿੱਲੀ ਚੜ੍ਹੀ ਹੁੰਦੀ ਹੈ ਜਿਸ ਨੂੰ ਕੰਜਕਟਾਇਵਾ ਕਿਹਾ ਜਾਂਦਾ ਹੈ, ਇਹ ਪਲਕਾਂ ਦੇ ਅੰਦਰੂਨੀ ਅਤੇ ਪੁਤਲੀ ਦੇ ਸਫ਼ੇਦ ਹਿੱਸੇ ਨੂੰ ਕਵਰ ਕਰਦੀ ਹੈ। ਝਿੱਲੀ ਵਿੱਚ ਇਨਫੈਕਸ਼ਨ ਹੋਣ ‘ਤੇ ਅੱਖ ਸੁੱਜ ਜਾਂਦੀ ਹੈ।ਜਿਸ ਨੂੰ ਆਈ ਫਲੂ ਜਾਂ ਫਿਰ ਕੰਜਕਟਿਵਾਇਟਿਸ ਵੀ ਕਿਹਾ ਜਾਂਦਾ ਹੈ । ਇਸ ਨਾਲ ਅੱਖਾਂ ਵਿੱਚ ਚਿਪਚਿਪਾ, ਲਿਕਵਿਡ, ਖੁਜਲੀ ਅਤੇ ਆਈ ਫਲੂ ਵਰਗੀ ਪਰੇਸ਼ਾਨੀ ਹੁੰਦੀ ਹੈ।
ਇਹ ਸਾਵਧਾਨੀ ਵਰਤੋਂ
ਕੰਜਕਟਿਵਾਇਟਿਸ ਵਾਇਰਲ ਯਾਨੀ ਆਈ ਫਲੂ ਤੋਂ ਬਚਣ ਦੇ ਲਈ ਅੱਖਾਂ ਨੂੰ ਹੱਥ ਨਾ ਲਾਓ ਨਾ ਹੀ ਰਗੜੋ, ਬੱਚਿਆਂ ਦੇ ਸਕੂਲ ਬੈਗ ਵਿੱਚ ਸੈਨੇਟਾਈਜ਼ਰ ਰੱਖੋ, ਸਾਬਣ ਅਤੇ ਗਰਮ ਪਾਣੀ ਨਾਲ ਹੱਥ ਸਾਫ਼ ਕਰੋ, ਸੌਣ ਤੋਂ ਪਹਿਲਾਂ ਕਾਂਟੈਕਟ ਲੈਸ ਹਟਾ ਦਿਓ,ਤੋਲੀਆਂ,ਮੇਕਅਪ ਸ਼ੇਅਰ ਨਾ ਕਰੋ, ਸਵਿਮਿੰਗ ਪੂਲ ਵਿੱਚ ਚਸ਼ਮੇ ਦੀ ਵਰਤੋ ਕਰੋ, ਇਨਫੈਕਸ਼ਨ ਹੋਣ ‘ਤੇ ਸਵਿਮਿੰਗ ਨਾ ਕਰੋ, ਪਾਣੀ ਵਿੱਚ 2 ਤੋਂ ਤਿੰਨ ਵਾਰ ਅੱਖਾਂ ਸਾਫ਼ ਕਰੋ।
ਅੱਖਾਂ ਵਿੱਚ ਵੇਖਣ ਨਾਲ ਨਹੀਂ,ਇਨਫੈਕਸ਼ਨ ਨਾਲ ਫੈਲ ਦੀ ਹੈ ਬਿਮਾਰੀ
ਡਾਕਟਰ ਕੇਡੀ ਸਿੰਘ ਨੇ ਲੋਕਾਂ ਨੂੰ ਵਹਿਮ ਤੋਂ ਕੱਢਣ ਦੇ ਲਈ ਦੱਸਿਆ ਕਿ ਇਹ ਬਿਮਾਰੀ ਕਿਸੇ ਵੱਲ ਵੇਖਣ ਨਾਲ ਨਹੀਂ ਫੈਲ ਦੀ ਹੈ । ਕਿਉਂਕਿ ਲੋਕ ਕਈ ਵਾਰ ਇਹ ਕਹਿੰਦੇ ਹਨ ਕਿ ਮੈਂ ਪੀੜਤ ਦੀ ਅੱਖਾਂ ਵਿੱਚ ਵੇਖਿਆ ਇਸ ਲਈ ਮੇਰੀ ਅੱਖਾਂ ਵਿੱਚ ਆਈ ਫਲੂ ਹੋ ਗਿਆ । ਡਾਕਟਰ ਨੇ ਕਿਹਾ ਇਹ ਬਿਮਾਰ ਤਾਂ ਹੀ ਤੁਹਾਡੇ ਕੋਲ ਪਹੁੰਚ ਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਹੱਥ ਲਾਉਂਦੇ ਹੋ ਅਤੇ ਫਿਰ ਆਪਣੀ ਅੱਖ ਅਤੇ ਮੂੰਹ ‘ਤੇ ਲਗਾਉਂਦੇ ਹੋ । ਜੇਕਰ ਕਿਸੇ ਨੂੰ ਇਸ ਦੇ ਲਕਸ਼ਣ ਵਿਖਾਈ ਦਿੰਦੇ ਹਨ ਤਾਂ ਫ਼ੌਰਨ ਨਜ਼ਦੀਕ ਕਿਸੇ ਵੀ ਅੱਖ ਦੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ ।
ਅੱਖਾਂ ਵਿੱਚ ਵੇਖਣ ਨਾਲ ਨਹੀਂ,ਇਨਫੈਕਸ਼ਨ ਨਾਲ ਫੈਲ ਦੀ ਹੈ ਬਿਮਾਰੀ
ਡਾਕਟਰ ਕੇਡੀ ਸਿੰਘ ਨੇ ਲੋਕਾਂ ਨੂੰ ਵਹਿਮ ਤੋਂ ਕੱਢਣ ਦੇ ਲਈ ਦੱਸਿਆ ਕਿ ਇਹ ਬਿਮਾਰੀ ਕਿਸੇ ਵੱਲ ਵੇਖਣ ਨਾਲ ਨਹੀਂ ਫੈਲ ਦੀ ਹੈ । ਕਿਉਂਕਿ ਲੋਕ ਕਈ ਵਾਰ ਇਹ ਕਹਿੰਦੇ ਹਨ ਕਿ ਮੈਂ ਪੀੜਤ ਦੀ ਅੱਖਾਂ ਵਿੱਚ ਵੇਖਿਆ ਇਸ ਲਈ ਮੇਰੀ ਅੱਖਾਂ ਵਿੱਚ ਆਈ ਫਲੂ ਹੋ ਗਿਆ । ਡਾਕਟਰ ਨੇ ਕਿਹਾ ਇਹ ਬਿਮਾਰ ਤਾਂ ਹੀ ਤੁਹਾਡੇ ਕੋਲ ਪਹੁੰਚ ਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਤ ਸ਼ਖ਼ਸ ਨੂੰ ਹੱਥ ਲਾਉਂਦੇ ਹੋ ਅਤੇ ਫਿਰ ਆਪਣੀ ਅੱਖ ਅਤੇ ਮੂੰਹ ‘ਤੇ ਲਗਾਉਂਦੇ ਹੋ । ਜੇਕਰ ਕਿਸੇ ਨੂੰ ਇਸ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਫ਼ੌਰਨ ਨਜ਼ਦੀਕ ਕਿਸੇ ਵੀ ਅੱਖ ਦੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ