India Punjab

ਚੰਡੀਗੜ੍ਹ ਵਿੱਚ ਮਹਿੰਗੀ ਹੋਈ ਬਿਜਲੀ, ਨਿੱਜੀਕਰਨ ਮਗਰੋਂ ਵਧੇ ਰੇਟ

ਬਿਊਰੋ ਰਿਪੋਰਟ (ਚੰਡੀਗੜ੍ਹ, 31 ਅਕਤੂਬਰ 2025): ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (JERC) ਨੇ ਬਿਜਲੀ ਦੇ ਰੇਟਾਂ ਵਿੱਚ ਔਸਤਨ 0.94 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਫੈਸਲੇ ਤਹਿਤ ਪ੍ਰਤੀ ਯੂਨਿਟ 5 ਤੋਂ 10 ਪੈਸੇ ਤੱਕ ਦਾ ਵਾਧਾ ਹੋਇਆ ਹੈ, ਜੋ ਕਿ 1 ਨਵੰਬਰ ਤੋਂ ਲਾਗੂ ਹੋ ਜਾਵੇਗਾ।

ਪ੍ਰਾਈਵੇਟਾਈਜੇਸ਼ਨ ਮਗਰੋਂ ਪਹਿਲਾ ਵਾਧਾ

ਇਹ ਬਿਜਲੀ ਪ੍ਰਾਈਵੇਟਾਈਜੇਸ਼ਨ (ਨਿੱਜੀਕਰਨ) ਤੋਂ ਬਾਅਦ ਜਾਰੀ ਕੀਤਾ ਗਿਆ ਪਹਿਲਾ ਟੈਰਿਫ ਆਰਡਰ ਹੈ। ਘਰੇਲੂ ਖਪਤਕਾਰਾਂ (LTDS-II) ਲਈ:

  • 100 ਯੂਨਿਟਾਂ ਤੱਕ: ਹੁਣ ₹2.80 ਦੀ ਬਜਾਏ ₹2.85 ਪ੍ਰਤੀ ਯੂਨਿਟ ਦੇਣਾ ਪਵੇਗਾ।
  • 101 ਤੋਂ 200 ਯੂਨਿਟਾਂ ਤੱਕ: ₹3.75 ਦੀ ਬਜਾਏ ₹3.80 ਪ੍ਰਤੀ ਯੂਨਿਟ ਦੇਣਾ ਪਵੇਗਾ।

ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (CPDL) ਨੇ ਰੇਟਾਂ ਵਿੱਚ 7.57% ਵਾਧੇ ਦਾ ਪ੍ਰਸਤਾਵ ਭੇਜਿਆ ਸੀ, ਜਿਸ ਦੇ ਮੁਕਾਬਲੇ JERC ਨੇ ਮਾਮੂਲੀ ਵਾਧੇ ਨੂੰ ਹੀ ਮਨਜ਼ੂਰੀ ਦਿੱਤੀ ਹੈ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਸਿਸਟਮ ਦੀ ਭਰੋਸੇਯੋਗਤਾ ਵਧਾਉਣ ਅਤੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ JERC ਨੇ 1 ਅਗਸਤ 2024 ਤੋਂ ਔਸਤਨ 9.4% ਬਿਜਲੀ ਦਰਾਂ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ।