India Punjab

ਜਬਰ ਜ਼ਨਾਹ ਦੀ ਪੀੜਤਾ ਨੂੰ ਚੰਡੀਗੜ੍ਹ ਅਦਾਲਤ ਨੇ ਦਵਾਇਆ ਇਨਸਾਫ

ਚੰਡੀਗੜ੍ਹ (Chandigarh) ਦੀ ਜ਼ਿਲ੍ਹਾ ਅਦਾਲਤ ਨੇ ਨਾਬਾਲਗ ਨਾਲ ਜਬਰ ਜ਼ਨਾਹ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਦੇ ਨਾਲ 60 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਵਿਕਾਸ ਨਗਰ ਮੌਲੀ ਜਾਗਰਣ ਦੇ ਰਹਿਣ ਵਾਲੇ ਅਰਜੁਨ ਨੂੰ ਨਾਬਾਲਗ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ ਹੇਠ ਇਹ ਸਜ਼ਾ ਸੁੁਣਾਈ ਹੈ। ਇਸ ਸਬੰਧੀ ਮੌਲੀ ਜਾਗਰਣ ਪੁਲਿਸ ਵੱਲੋਂ ਪੀੜਤਾਂ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਬਾਰੇ ਪੀੜਤ ਔਰਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਘਰ ਵਿੱਚ ਕੱਪੜੇ ਧੋ ਰਹੀ ਸੀ ਤਾਂ ਅਰਜੁਨ ਨੇ ਜ਼ਬਰੀ ਟਾਇਲਟ ‘ਚ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਇਸ ਸਜ਼ਾਂ ਮਿਲੇਗੀ। ਪਰ ਪੀੜਤਾ ਨੇ ਹਿੰਮਤ ਕਰਕੇ ਪੁਲਿਸ ਤੱਕ ਪਹੁੰਚ ਕੀਤੀ ਤੇ ਸਾਰੀ ਘਟਨਾ ਪੁਲਿਸ ਨੂੰ ਦੱਸੀ, ਜਿਸ ਤੋਂ ਬਾਅਦ ਪੁਲਿਸ ਨੇ ਅਰਜੁਨ ਨੂੰ ਗ੍ਰਿਫਤਾਰ ਕਰ ਲਿਆ। ਪੀੜਤਾਂ ਦਾ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਜਬਰ ਜ਼ਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਜਿਸ ਤੇ ਅੱਜ ਅਦਾਲਤ ਨੇ ਫੈਸਲਾ ਦਿੰਦੇ ਦੋਸ਼ੀ ਅਰਜੁਨ ਨੂੰ 10 ਸਾਲ ਦੀ ਜੇਲ੍ਹ ਦੇ ਨਾਲ 60 ਹਜ਼ਾਰ ਦਾ ਜ਼ੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ –   ਰੋਨਾਲਡੋ ਨੇ ਬਣਾਇਆ ਇੱਕ ਹੋਰ ਵਿਸ਼ਵ ਰਿਕਾਰਡ, ਯੂਟਿਊਬ ਚੈਨਲ ਲਾਂਚ ਕਰਦਿਆਂ ਹੀ ਹਾਸਲ ਕੀਤਾ ਗੋਲਡਨ ਬਟਨ