The Khalas Tv Blog Punjab ਚੱਲਦੀ ਕਾਰ ‘ਚ ਜ਼ਬਰਦਸਤ ਅੱਗ ਲੱਗੀ !
Punjab

ਚੱਲਦੀ ਕਾਰ ‘ਚ ਜ਼ਬਰਦਸਤ ਅੱਗ ਲੱਗੀ !

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਸੈਕਟਰ 27 ਲਾਇਟ ਪੁਆਇੰਟ ਦੇ ਕੋਲ ਇੱਕ ਲਾਲ ਰੰਗ ਦੀ ਮਾਰੂਤੀ ਸਵਿਫਟ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਸਮੇਂ ਕਾਰ ਵਿੱਚ ਅੱਗ ਲੱਗੀ ਉਸ ਵੇਲੇ 2 ਬੱਚਿਆਂ ਸਮੇਤ 5 ਲੋਕ ਸਵਾਰ ਸਨ। ਕਾਰ ਮਾਲਿਕ ਨੇ ਫੌਰਨ ਕਾਰ ਰੋਕੀ ਅਤੇ ਫੁਰਤੀ ਦੇ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਵੇਖ ਦੇ ਹੀ ਵੇਖ ਕਾਰ ਵਿੱਚ ਅੱਗ ਤੇਜ਼ ਹੁੰਦੀ ਗਈ । ਲੋਕਾਂ ਨੇ ਫੌਰਨ ਚੰਡੀਗੜ੍ਹ ਪੁਲਿਸ ਅਤੇ ਫਾਇਰ ਵਿਭਾਗ ਨੂੰ ਇਤਲਾਹ ਕੀਤੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਧਰ ਸਮੇਂ ਰਹਿੰਦੇ ਚੰਡੀਗੜ੍ਹ ਇੰਡਸਟ੍ਰੀਅਲ ਏਰੀਆ ਫਾਇਰ ਸਟੇਸ਼ਨ ਵਿੱਚੋ ਵੀ ਅੱਗ ‘ਤੇ ਕਾਬੂ ਪਾਣ ਦੇ ਲਈ ਫਾਇਰ ਟੈਂਡਰ ਪਹੁੰਚ ਗਏ।

ਮੌਕੇ ‘ਤੇ ਪਹੁੰਚੀ ਚੰਡੀਗੜ੍ਹ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਟਰੈਫਿਕ ਨੂੰ ਰੋਕਿਆ ਅਤੇ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਅੱਗ ਨੂੰ ਬੁਝਾਇਆ । ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਸੜ ਗਈ ਪਰ ਰਾਹਤ ਦੀ ਗੱਲ ਇਹ ਹੈ ਕਿ ਕਿ ਡਰਾਇਵਰ ਦੀ ਮੁਸਤੈਦੀ ਦੀ ਵਜ੍ਹਾ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।

ਹਿਮਾਚਲ ਤੋਂ ਆ ਰਹੀ ਸੀ ਕਾਰ

ਜਾਣਕਾਰੀ ਦੇ ਮੁਤਾਬਿਕ ਜਿਸ ਕਾਰ ਨੂੰ ਅੱਗ ਲੱਗੀ ਹੈ ਉਹ ਹਿਮਾਚਲ ਤੋਂ ਆ ਰਹੀ ਸੀ । ਅਚਾਨਕ ਸ਼ਾਰਟ ਸਰਕਟ ਹੋਇਆ ਅਤੇ ਸੈਕਟਰ 27 ਲਾਇਟ ਪੁਆਇੰਟ ਦੇ ਕੋਲ ਕਾਰ ਅੱਗ ਦੀ ਚਪੇਟ ਵਿੱਚ ਆ ਗਈ । ਪਹਿਲਾਂ ਕਾਰ ਵਿੱਚੋਂ ਧੂੰਆਂ ਨਿਕਲਿਆ ਫਿਰ ਕਾਰ ਵਿੱਚ ਬੈਠੇ ਲੋਕ ਬਾਹਰ ਆ ਗਏ । ਜਿਵੇ ਸਵਾਰ ਬਾਹਰ ਆਏ ਕਾਰ ਅੱਗ ਦੇ ਹਵਾਲੇ ਹੋ ਗਈ । ਕਾਰ ਦੇ ਮਾਲਿਕ ਵਿਜੇ ਕੁਮਾਰ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਹੋਇਆ ਕਾਰ ਵਿੱਚ ਵਿੱਚ 2 ਬੱਚੇ ਸਮੇਤ 5 ਲੋਕ ਸਵਾਰ ਸਨ। ਕਾਰ ਦੇ ਮਾਲਿਕ ਵਿਜੇ ਕੁਮਾਰ ਨੇ ਦੱਸਿਆ ਕਿ ਰਾਹਗਿਰਾਂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ, ਉਨ੍ਹਾਂ ਨੇ ਪਹਿਲਾਂ ਪਰਿਵਾਰ ਨੂੰ ਕਾਰ ਵਿੱਚੋ ਬਾਹਰ ਕੱਢਣ ਵਿੱਚ ਮਦਦ ਕੀਤੀ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ।

ਕਾਰ ਦਾ ਇਸ ਤਰ੍ਹਾਂ ਰੱਖੋ ਧਿਆਨ

ਕਾਰ ਵਿੱਚ ਸੁਰੱਖਿਅਤ ਸਫਰ ਕਰਨ ਦੇ ਲਈ ਇਸ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ । ਸਮੇਂ ਸਿਰ ਇਸ ਦੀ ਸਰਵਿਸ ਕਰਵਾਉ, ਵਾਇਰਿੰਗ ਚੈੱਕ ਕਰਵਾਉ,ਬੈਟਰੀ ਦਾ ਪਾਣੀ ਚੈੱਕ ਕਰੋ,ਕਾਰ ਵਿੱਚ ਜੇਕਰ ਤੁਸੀਂ ਫਾਸਤੂ ਅਸੈਸਰੀ ਲਗਵਾਉਂਦੇ ਹੋ ਤਾਂ ਵਾਇਰਿੰਗ ਦਾ ਖ਼ਾਸ ਧਿਆਨ ਰੱਖੋ ਕਿਉਂਕਿ ਜਿਹੜੇ ਜੁਆਇੰਟ ਹੁੰਦੇ ਹਨ ਉਥੋਂ ਦੀ ਸਪਾਰਕ ਜ਼ਿਆਦਾ ਹੋਣ ਦਾ ਡਰ ਹੁੰਦਾ ਹੈ । ਸਫਰ ਕਰਦੇ ਸਮੇਂ ਜੇਕਰ ਤੁਹਾਨੂੰ ਜ਼ਰਾ ਜੀ ਵੀ ਬਦਬੂ ਆਉਂਦੀ ਹੈ ਤਾਂ ਫੌਰਨ ਗੱਡੀ ਨੂੰ ਰੋਕੋ ਅਤੇ ਪੂਰੀ ਤਰ੍ਹਾਂ ਨਾਲ ਤਸਲੀ ਹੋਣ ਤੋਂ ਬਾਅਦ ਮੁੜ ਤੋਂ ਗੱਡੀ ਵਿੱਚ ਬੈਠੋ। ਗੱਡੀ ਵਿੱਚ ਸਫਰ ਕਰਦੇ ਸਮੇਂ ਕੋਈ ਅਜਿਹੀ ਚੀਜ਼ ਜਿਵੇ ਸੋਟਾ ਜਾਂ ਫਿਰ ਰਾਡ ਕਾਰ ਵਿੱਚ ਜ਼ਰੂਰ ਰੱਖੋ ਜਿਸ ਦੇ ਨਾਲ ਸ਼ੀਸਾ ਅਸਾਨੀ ਨਾਲ ਟੁੱਟ ਜਾਵੇ,ਕਿਉਂਕਿ ਜ਼ਿਆਦਾਤਰ ਗੱਡੀਆਂ ਵਿੱਚ ਸੈਂਟਰ ਲਾਕਿੰਗ ਹੁੰਦੀ ਹੈ,ਕਾਰ ਵਿੱਚ ਅੱਗ ਲੱਗਣ ਦੀ ਹਾਲਤ ਵਿੱਚ ਡੋਰ ਲਾਕ ਹੋ ਜਾਂਦੇ ਹਨ ਅਜਿਹੇ ਵਿੱਚ ਤੁਸੀਂ ਰਾਡ ਜਾਂ ਫਿਰ ਡੰਡੇ ਨਾਲ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਸਕਦੇ ਹੋ।

Exit mobile version