The Khalas Tv Blog Punjab ਪੰਜਾਬ ਦੇ ਇਨ੍ਹਾਂ ਪਿਓ-ਪੁੱਤ ਨੂੰ ਪੁੱਛੋ ਕੌਫ਼ੀ ਦਾ ਸਵਾਦ ? Barista ਨੂੰ ਕੌਫ਼ੀ ਪਿਆਉਣ ਲਈ ਉਲਟਾ ਦੇਣੇ ਪਏ 22 ਹਜ਼ਾਰ
Punjab

ਪੰਜਾਬ ਦੇ ਇਨ੍ਹਾਂ ਪਿਓ-ਪੁੱਤ ਨੂੰ ਪੁੱਛੋ ਕੌਫ਼ੀ ਦਾ ਸਵਾਦ ? Barista ਨੂੰ ਕੌਫ਼ੀ ਪਿਆਉਣ ਲਈ ਉਲਟਾ ਦੇਣੇ ਪਏ 22 ਹਜ਼ਾਰ

Chandigarh barista company penality 22 thousand

ਪਿਓ ਪੁੱਤ ਤੋਂ ਬਰਿਸਤਾ ਨੇ ਕੱਪ ਦੇ ਲਈ ਵਾਧੂ ਚਾਰਜ ਕੀਤਾ ਸੀ

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਸੈਕਟਰ 35 ਤੋਂ ਬਰਿਸਤਾ ਨੂੰ ਕੌਫ਼ੀ ਕੱਪ ‘ਤੇ ਮੋਹਾਲੀ ਦੇ ਪਿਓ-ਪੁੱਤ ਤੋਂ 5-5 ਰੁਪਏ ਵਸੂਲਣਾ ਮਹਿੰਗਾ ਪੈ ਗਿਆ ਹੈ। ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਦੋਵਾਂ ਕੇਸਾਂ ਵਿੱਚ 10-10 ਹਜ਼ਾਰ ਰੁਪਏ PGI ਚੰਡੀਗੜ੍ਹ ਦੇ ਗਰੀਬ ਮਰੀਜ ਫੰਡ ਵਿੱਚ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਤੋਂ ਇਲਾਵਾ ਸ਼ਿਕਾਇਤਕਰਤਾਵਾਂ ਨੂੰ 1-1 ਹਜ਼ਾਰ ਦਾ ਜੁਰਮਾਨਾਂ ਦੇਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ।

ਮੋਹਾਲੀ ਦੇ ਸੈਕਟਰ 69 ਦੇ ਰਹਿਣ ਵਾਲੇ ਪਰਮਿੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤ ਸ਼ਬਦਪ੍ਰੀਤ ਸਿੰਘ ਨੇ ਬਰਿਸਤਾ ਕੌਫ਼ੀ ਕੰਪਨੀ ਲਿਮਟਿਡ ਦੇ ਦਿੱਲੀ ਹੈਡ ਆਫਿਸ ਵਿੱਚ ਚੰਡੀਗੜ੍ਹ ਦੇ ਸੈਕਟਰ 35 ਸਥਿਤ ਬਰਿਸਤਾ ਕੌਫ਼ੀ ਕੰਪਨੀ ਲਿਮਟਿਡ ਨੂੰ ਮੈਨੇਜਿੰਗ ਡਾਇਰੈਕਟਰ ਦੇ ਜ਼ਰੀਏ ਪਾਰਟੀ ਬਣਾਉਂਦੇ ਹੋਏ 2 ਸ਼ਿਕਾਇਤਾਂ ਦਰਜ ਕੀਤੀਆਂ ਸਨ । ਕੰਜ਼ਿਊਮਰ ਕਮਿਸ਼ਨ ਨੇ ਸ਼ਬਦਪ੍ਰੀਤ ਸਿੰਘ ਕੇਸ ਨੂੰ ਅਧਾਰ ਬਣਾਉਂਦੇ ਹੋਏ ਕੇਸਾਂ ਦਾ ਨਿਪਟਾਰਾ ਕੀਤਾ ਹੈ ।

ਸ਼ਬਦਪ੍ਰੀਤ ਸੈਕਟਰ 35 ਦੇ ਬਰਿਸਤਾ ਕੌਫੀ ਸਟੋਰ ਗਏ ਸਨ । ਉਨ੍ਹਾਂ ਨੇ ਹਾਟ ਚਾਕਲੇਟ ਕੌਫੀ ਦਾ ਆਰਡਰ ਕੀਤਾ । ਉਨ੍ਹਾਂ ਨੂੰ 200 ਰੁਪਏ ਬਿੱਲ ਦਿੱਤੀ ਗਿਆ । ਸ਼ਿਕਾਇਤਕਰਤਾ ਨੇ ਜਦੋਂ ਆਰਡਰ ਕੀਤਾ ਸੀ ਤਾਂ ਆਰਡਰ ਦੇ ਮੁਤਾਬਿਕ ਉਨ੍ਹਾਂ ਨੂੰ ਪ੍ਰੋਡਕਟ ਤਾਂ ਮਿਲਿਆ ਪਰ ਬਰਿਸਤਾ ਨੇ ਪੇਪਪ ਕੱਪ ਦੇ ਲਈ ਉਨ੍ਹਾਂ ਕੋਲੋ 5 ਰੁਪਏ ਵਾਧੂ ਚਾਰਜ ਕੀਤੇ । ਇਹ ਰਕਮ ਬਿੱਲ ਵਿੱਚ ਵੀ ਸ਼ਾਮਲ ਕੀਤਾ ਗਈ ਸੀ ।

ਸ਼ਿਕਾਇਤਕਰਤਾ ਨੇ ਜਦੋਂ ਬਿੱਲ ਵਿੱਚ 5 ਰੁਪਏ ਕੱਪ ਦੇ ਲੱਗੇ ਹੋਣ ਦਾ ਵਿਰੋਧ ਕੀਤਾ ਤਾਂ ਕੋਈ ਸੁਣਵਾਈ ਨਹੀਂ ਹੋਈ ਸੀ ਤਾਂ ਸ਼ਿਕਾਇਤਕਰਤਾ ਨੂੰ ਟੇਕ-ਅਵੇਹ ਆਰਡਰ ਦੇ ਤਹਿਤ ਪ੍ਰੋਡਕਟ ਲੈਣਾ ਪਿਆ। ਬਰਿਸਤਾ ਦੇ ਇਸ ਵਤੀਰੇ ਦੇ ਲਈ ਸ਼ਬਦੀਪ ਸਿੰਘ ਨੇ ਕੰਜ਼ਿਊਮਰ ਕਮਿਸ਼ਨ ਵਿੱਚ ਸ਼ਿਕਾਇਤ ਕੀਤੀ । ਬਰਿਸਤਾ ਕੰਪਨੀ ਨੇ ਬਚਾਅ ਵਿੱਚ ਜਿਹੜਾ ਜਵਾਬ ਪੇਸ਼ ਕੀਤਾ ਅਤੇ ਸੂਬਤ ਦਿੱਤੇ । ਪਰ ਸਾਰੀਆਂ ਦਲੀਲਾ ਨੂੰ ਕੰਜ਼ਿਊਮਰ ਕਮਿਸ਼ਨ ਨੇ ਖਾਰਜ ਕਰ ਦਿੱਤਾ । ਕਮਿਸ਼ਨ ਨੇ ਕਿਹਾ ਦੋਵਾਂ ਕੇਸਾਂ ਵਿੱਚ ਬਰਿਸਤਾ ਕੰਪਨੀ ਦੇ ਵਕੀਲ ਨੇ ਆਪਣੀ ਗਲਤੀ ਮੰਨੀ ਹੈ ਅਤੇ ਕਿਹਾ ਹੈ ਕਿ ਹੁਣ ਉਨ੍ਹਾਂ ਨੇ ਅਜਿਹੀ ਪ੍ਰੈਕਟਿਸ ਬੰਦ ਕਰ ਦਿੱਤੀ ਹੈ ।

Exit mobile version