ਬਿਉਰੋ ਰਿਪੋਰਟ : ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ 22 ਦਿਨਾਂ ਤੋਂ ਡੱਟੇ ਹੋਏ ਹਨ । ਕਿਸਾਨਾਂ ਦੇ ਵੱਲੋਂ ਸਰਹੱਦ ‘ਤੇ ਹੀ ਧਰਨੇ ਦਾ ਐਲਾਨ ਦੇ ਬਾਅਦ ਹੁਣ ਅੰਬਾਲਾ ਅਤੇ ਸਦੋਪੁਰ ਦੇ ਕੋਲ ਚੰਡੀਗੜ੍ਹ-ਦਿੱਲੀ ਹਾਈਵੇ 44 ਖੋਲ ਦਿੱਤਾ ਗਿਆ ਹੈ । ਹੁਣ ਦੱਪਰ ਟੋਲ ਪਲਾਜ਼ਾ ਤੋਂ ਸਿੱਧਾ ਜਾਇਆ ਜਾ ਸਕਦਾ ਹੈ,ਹਾਈਵੇ ਦੀਆਂ ਦੋਵੇ ਸਾਇਟਾਂ ਦੀ ਇੱਕ-ਇੱਕ ਲਾਈਨ ਖੋਲੀ ਗਈਆਂ ਹਨ । ਇਸ ਨਾਲ ਦਿੱਲੀ-ਚੰਡੀਗੜ੍ਹ ਸਿੱਧਾ ਜਾਇਆ ਜਾ ਸਕੇਗਾ । ਪਹਿਲਾਂ ਘੁੰਮ ਕੇ ਆਉਣਾ ਪੈਂਦਾ ਸੀ । ਜੇਕਰ ਤੁਸੀਂ ਜਲੰਧਰ ਤੋਂ ਆ ਰਹੇ ਹੋ ਤਾਂ ਰੋਪੜ ਤੋਂ ਹੁੰਦੇ ਹੋਏ ਕੁਰਾਲੀ,ਖਰੜ, ਮੁਹਾਲੀ ਅਤੇ ਫਿਰ ਚੰਡੀਗੜ੍ਹ ਤੋਂ ਹੁੰਦੇ ਜੀਰਖਪੁਰ, ਡੇਰਾ ਬੱਸੀ ਤੋਂ ਅੰਬਾਲਾ ਹੁੰਦੇ ਹੋਏ ਦਿੱਲੀ ਵੱਲ ਜਾ ਸਕਦੇ ਹੋ । ਇਸੇ ਤਰ੍ਹਾਂ ਅੰਬਾਲਾ ਤੋਂ ਤੁਸੀਂ ਜਲੰਧਰ ਇਸੇ ਰੂਟ ਨਾਲ ਪਹੁੰਚ ਸਕਦੇ ਹੋ । ਇਸ ਤੋਂ ਪਹਿਲਾਂ ਸ਼ਾਹਬਾਦ-ਮਾਰਕੰਡਾ ਵਾਲਾ ਬੈਰੀਗੇਟ ਹਟਾ ਦਿੱਤਾ ਗਿਆ ਸੀ। ਪਿਛਲੇ ਹਫਤੇ ਸਿੰਘੂ ਅਤੇ ਟੀਕਰੀ ਦਾ ਰਾਹ ਵੀ ਖੋਲ ਦਿੱਤਾ ਗਿਆ ਸੀ। ਸਿਰਫ ਖਨੌਰੀ ਅਤੇ ਸ਼ੰਭੂ ਨੂੰ ਛੱਡ ਕੇ ਬਾਕੀ ਸਾਰੇ ਰਾਹ ਤਕਰੀਬਨ ਖੋਲ ਦਿੱਤੇ ਗਏ ਹਨ ।
ਇਸ ਤੋਂ ਪਹਿਲਾਂ 3 ਮਾਰਚ ਨੂੰ ਬਠਿੰਡਾ ਵਿੱਚ ਸ਼ੁਭਕਰਨ ਸਿੰਘ ਦੀ ਅਰਦਾਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਸੀ ਕਿ ਦੇਸ਼ ਭਰ ਦੇ ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ। ਪੰਜਾਬ ਦੇ ਕਿਸਾਨ ਸਰਹੱਦ ‘ਤੇ ਹੀ ਬੈਠੇ ਰਹਿਣਗੇ । 10 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ ।
ਉਧਰ ਸੰਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਂਪੰਚਾਇਤ ਦਾ ਪ੍ਰੋਗਰਾਮ ਤੈਅ ਕਰ ਲਿਆ ਹੈ । ਇਸ ਨੂੰ ਕਿਸਾਨ ਮਜ਼ਦੂਰ ਮਹਾਂਪੰਚਾਇਤ ਦਾ ਨਾਂ ਦਿੱਤਾ ਗਿਆ ਹੈ । ਇਸ ਵਿੱਚ ਦੇਸ਼ ਭਰ ਦੇ ਕਿਸਾਨ ਟਰੈਕਟ,ਟਰਾਲੀ ਨੂੰ ਛੱਡ ਕੇ ਬੱਸਾਂ,ਟ੍ਰੇਨਾਂ ਅਤੇ ਹੋਰ ਗੱਡੀਆਂ ਦੇ ਰਾਹੀ ਆਉਣਗੇ । ਮਹਾਂ ਪੰਚਾਇਤ ਦੇ ਬਾਅਦ ਸਿੱਧਾ ਘਰ ਪਰਤਨਗੇ । 8 ਮਾਰਚ ਨੂੰ ਔਰਤ ਕਿਸਾਨ ਜਥੇਬੰਦੀਆਂ ਦੇ ਨਾਲ ਕੌਮਾਂਤਰੀ ਮਹਿਲਾ ਦਿਹਾੜਾ ਬਣਾਇਆ ਜਾਵੇਗਾ ।