Punjab

ਚੰਡੀਗੜ੍ਹ ਹਵਾਈ ਅੱਡਾ 12 ਦਿਨ ਰਹੇਗਾ ਬੰਦ

ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ 26 ਅਕਤੂਬਰ ਤੋਂ 7 ਨਵੰਬਰ 2025 ਤੱਕ 12 ਦਿਨਾਂ ਲਈ ਬੰਦ ਰਹੇਗਾ। ਮਿਲੀ ਜਾਣਕਾਰੀ ਮੁਤਾਬਕ ਹਵਾਈ ਅੱਡੇ ਵਿਚ ਰਨਵੇਅ ’ਤੇ ਪੋਲੀਮਰ ਮੋਡੀਫਾਈਡ ਐਮਲਸ਼ਨ ਵਰਕ ਹੋਣਾ ਹੈ। ਇਸ ਦੌਰਾਨ ਹਵਾਈ ਅੱਡਾ ਫਿਕਸਵਿੰਗ ਏਅਰਕਰਾਫਟ ਵਾਸਤੇ ਉਪਲਬਧ ਨਹੀਂ ਹੋਵੇਗਾ ਤੇ ਫਲਾਈਟਾਂ ਬੰਦ ਰਹਿਣਗੀਆਂ। ਇਸ ਨਾਲ ਨਾ ਸਿਰਫ਼ ਹਰਿਆਣਾ ਅਤੇ ਪੰਜਾਬ ਦੇ ਲੋਕ ਪ੍ਰਭਾਵਿਤ ਹੋਣਗੇ, ਸਗੋਂ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਪ੍ਰਭਾਵਿਤ ਹੋਣਗੇ।

ਇਸ ਦੌਰਾਨ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਮੰਗ ਕੀਤੀ ਹੈ ਕਿ 12 ਦਿਨਾਂ ਲਈ ਫਲਾਈਟਾਂ ਅੰਬਾਲਾ ਹਵਾਈ ਅੱਡੇ ’ਤੇ ਸ਼ਿਫਟ ਕੀਤੀਆਂ ਜਾਣ। ਉਹਨਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਅੰਬਾਲਾ ਸਿਵਲ ਹਵਾਈ ਅੱਡੇ ’ਤੇ ਫਲਾਈਟਾਂ ਸ਼ਿਫਟ ਕਰਨ ਦਾ ਸੁਝਾਅ ਦਿੱਤਾ ਹੈ।

ਉਨ੍ਹਾਂ ਦਾ ਤਰਕ ਹੈ ਕਿ ਅੰਬਾਲਾ ਚੰਡੀਗੜ੍ਹ ਤੋਂ ਸਿਰਫ਼ 50 ਕਿਲੋਮੀਟਰ ਦੂਰ ਹੈ, ਜਿਸ ਕਾਰਨ ਉੱਥੋਂ ਉਡਾਣਾਂ ਸੰਭਵ ਹਨ। ਅੰਤਿਮ ਫੈਸਲਾ ਕੇਂਦਰੀ ਮੰਤਰੀ ਕੋਲ ਹੈ। ਇਸ ਦੌਰਾਨ, ਇਸ ਘਰੇਲੂ ਹਵਾਈ ਅੱਡੇ ਬਾਰੇ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਇੱਕ ਸਮਝੌਤਾ ਸਹੀਬੰਦ ਹੋਇਆ ਹੈ, ਜਿਸ ਲਈ ₹1,882,3603 ਦੀ ਕਿਸ਼ਤ ਏਅਰਪੋਰਟ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ।