Punjab

ਚੰਡੀਗੜ੍ਹ ਏਅਰਪੋਰਟ ‘ਤੇ ‘190 ਰੁਪਏ ਦਾ ਸਮੋਸਾ’ ਖਰੀਦਿਆ ! ਜਦੋਂ ਖੋਲਿਆ ਤਾਂ ਯਾਤਰੀ ਦੇ ਉੱਡ ਗਏ ਹੋਸ਼ !

ਬਿਉਰੋ ਰਿਪੋਰਟ : ਚੰਡੀਗੜ੍ਹ ਏਅਰਪੋਰਟ ‘ਤੇ ਇੱਕ ਮਸ਼ਹੂਰ ਕੈਫੇ ਦੇ ਸਮੋਸੇ ਵਿੱਚ ਕੋਕਰਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜ੍ਹਤ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਅਥਾਰਿਟੀ ਨੂੰ ਦਿੱਤੀ ਹੈ। ਏਅਰਪੋਰਟ ਅਥਾਰਿਟੀ ਨੇ ਦੁਕਾਨਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ । ਅਥਾਰਿਟੀ ਨੇ ਦੁਕਾਨਦਾਰ ਤੋਂ 48 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ ।

ਮਾਮਲੇ ਦੀ ਸ਼ਿਕਾਇਤ ਸ਼ਿਵਾਂਗੀ ਗਰਗ ਨਾਂ ਦੀ ਕੁੜੀ ਨੇ ਏਅਰ ਪੋਰਟ ਅਥਾਰਿਟੀ ਨੂੰ ਮੇਲ ਦੇ ਜ਼ਰੀਏ ਕੀਤੀ ਹੈ । ਉਸ ਨੇ ਦੱਸਿਆ ਕਿ ਉਸ ਦੀ ਮਾਂ ਲਿਸਾ 14 ਅਕਤੂਬਰ ਨੂੰ ਚੰਡੀਗੜ੍ਹ ਤੋਂ ਅਹਿਮਦਾਬਾਦ ਜਾ ਰਹੀ ਸੀ । ਉਨ੍ਹਾਂ ਨੇ ਚੰਡੀਗੜ੍ਹ ਏਅਰਪੋਰਟ ਦੇ ਇੱਕ ਨਾਮੀ ਕੈਫੇ ਤੋਂ ਸਮੋਸਾ ਖਰੀਦਿਆ ਸੀ।ਜਦੋਂ ਸਮੋਸਾ ਖਰੀਦਿਆ ਤਾਂ ਉਸ ਵਿੱਚ ਕੋਕਰਚ ਨਿਕਲਿਆ।

190 ਰੁਪਏ ਦੇ ਸਮੋਸੇ

ਪੀੜ੍ਹਤ ਨੇ ਦੱਸਿਆ ਕਿ ਦੁਕਾਨਕਾਰ ਨੇ 190 ਰੁਪਏ ਦੇ 2 ਸਮੋਸੇ ਦਿੱਤੇ ਸਨ। ਨਾਮੀ ਦੁਕਾਨਦਾਰ ਵੱਲੋਂ ਹਾਈਜੀਨ ਨਾ ਰੱਖਣਾ ਗਲਤ ਗੱਲ ਹੈ । ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ,ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਦੇ ਲਈ ਜ਼ਰੂਰੀ ਜੁਰਮਾਨਾ ਵੀ ਦਿਵਾਇਆ ਜਾਵੇ।

ਦੁਕਾਨਦਾਰ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ

ਚੰਡੀਗੜ੍ਹ ਏਅਰਪੋਰਟ ਦੇ CEO ਚਹਿਲ ਨੇ ਕਿਹਾ ਕਿ ਮਾਮਲਾ ਸਾਡੇ ਨੋਟਿਸ ਵਿੱਚ ਹੈ । ਉਨ੍ਹਾਂ ਕੋਲ ਸ਼ਿਕਾਇਤ 17 ਅਕਤੂਬਰ ਨੂੰ ਪਹੁੰਚੀ ਸੀ । ਉਨ੍ਹਾਂ ਨੇ ਫੌਰਨ ਦੁਕਾਨਦਾਰ ਨੂੰ ਸ਼ੌਕਾਜ ਨੋਟਿਸ ਜਾਰੀ ਕਰ ਦਿੱਤਾ । 48 ਘੰਟੇ ਦੇ ਅੰਦਰ ਜਵਾਬ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।